02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗਲਾਸਗੋ ’ਚ ‘ਅਹਿਮਦਾਬਾਦ ਐਕਸਪੀਰੀਐਸ਼ ਸੈਂਟਰ’ ਦਾ ਸ਼ਾਨਦਾਰ ਉਦਘਾਟਨ

Ad Position 21
No active advertisement
ਅਜੀਤ ਡੈਸਕ 31-07-2026
ਗਲਾਸਗੋ, 30 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਦੇ ਮੇਜ਼ਬਾਨ ਸ਼ਹਿਰ ਅਹਿਮਦਾਬਾਦ ਦੀ ਤਿਆਰੀ, ਸੱਭਿਆਚਾਰ ਤੇ ਦੂਰਦਰਸ਼ੀ ਸੋਚ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਪੇਸ਼ ਕਰਨ ਲਈ ਗਲਾਸਗੋ ’ਚ ‘ਅਹਿਮਦਾਬਾਦ ਐਕਸਪੀਰੀਅੰਸ ਸੈਂਟਰ’ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਇਸ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਪਹਿਲ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਦੀਆਂ ਤਿਆਰੀਆਂ ਤੇ ਭਾਰਤ ਦੀ ਮਹਿਮਾਨਨਵਾਜ਼ੀ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਸਮਾਗਮ ਦੀ ਮੁੱਖ ਮਹਿਮਾਨ ਸਕਾਟਲੈਂਡ ਦੀ ਉਪ ਪਹਿਲੀ ਮੰਤਰੀ ਜੇਨੀ ਗਿਲਰੁਥ ਸਨ, ਜਦਕਿ ਗਲਾਸਗੋ ਦੀ ਲਾਰਡ ਪ੍ਰੋਵੋਸਟ ਤੇ ਲਾਰਡ ਲੈਫਟੀਨੈਂਟ ਕੌਂਸਲਰ ਜੈਕਲੀਨ ਮੈਕਲਾਰਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਬਰਤਾਨੀਆ ’ਚ ਭਾਰਤ ਦੇ ਹਾਈ ਕਮਿਸ਼ਨਰ ਪੇਰੀਸਾਮੀ ਕੁਮਾਰਨ, ਕਾਮਨਵੈਲਥ ਸਪੋਰਟ ਦੇ ਪ੍ਰਧਾਨ ਡਾ. ਕ੍ਰਿਸ ਜੈਂਕਿਨਸ, ਅਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਵੀ ਸੰਬੋਧਨ ਕੀਤਾ। ਅੱਜ ਤੋਂ ਆਮ ਲੋਕਾਂ ਲਈ ਖੋਲ੍ਹੇ ਗਏ ਇਸ ਐਕਸਪੀਰੀਅੰਸ ਸੈਂਟਰ ’ਚ ਦਰਸ਼ਕਾਂ ਨੂੰ ਅਹਿਮਦਾਬਾਦ ਦੀ ਅਮੀਰ ਵਿਰਾਸਤ, ਰੰਗ-ਬਰੰਗੀ ਸੰਸਕ੍ਰਿਤੀ, ਨਵੀਨਤਾ ਅਤੇ ਖੇਡਾਂ ਦੇ ਵਿਕਾਸ ਦੀ ਝਲਕ ਦੇਖਣ ਨੂੰ ਮਿਲੇਗੀ।
ਇੱਥੇ ਇੰਟਰਐਕਟਿਵ ਡਿਜ਼ਿਟਲ ਪ੍ਰਦਰਸ਼ਨੀਆਂ, ਭਾਰਤੀ ਕਾਰੀਗਰਾਂ ਵੱਲੋਂ ਲਾਈਵ ਕਲਾ ਪ੍ਰਦਰਸ਼ਨ, ਰਵਾਇਤੀ ਭਾਰਤੀ ਵਿਅੰਜਨਾਂ ਦਾ ਸਵਾਦ ਅਤੇ ਖੇਡਾਂ ਨਾਲ ਸਬੰਧਤ ਵਿਸ਼ੇਸ਼ ਗਤੀਵਿਧੀਆਂ ਦਰਸ਼ਕਾਂ ਲਈ ਖਾਸ ਆਕਰਸ਼ਣ ਹਨ। ਇਹ ਐਕਸਪੀਰੀਅੰਸ ਸੈਂਟਰ 30 ਜੁਲਾਈ ਤੋਂ 1 ਅਗਸਤ 2026 ਤੱਕ ਟੈਕਨੋਲੋਜੀ ਐਂਡ ਇਨੋਵੇਸ਼ਨ ਸੈਂਟਰ, ਯੂਨੀਵਰਸਿਟੀ ਆਫ਼ ਸਟ੍ਰੈਥਕਲਾਈਡ, ਗਲਾਸਗੋ ਵਿੱਚ ਲੋਕਾਂ ਲਈ ਖੁੱਲ੍ਹਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੂੰ ਧਾਰਮਿਕ ਸਾਹਿਤ ਭੇਟ ਕਰਕੇ ਕੀਤਾ ਵਿਸ਼ੇਸ਼ ਸਨਮਾਨਿਤ ਅਗਲੀ ਖ਼ਬਰ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਕੈਨੇਡਾ ਸਰਕਾਰ ਦੇ ਹੱਥ ਖੜ੍ਹੇ
Ad Position 24
No active advertisement