ਭਾਰਤੀ ਜਿਊਲਰੀ ਸਟੋਰ ‘9ਲੱਖਾ’ ਵਿਚ 45 ਸਕਿੰਟਾਂ ’ਚ 1 ਮਿਲੀਅਨ ਡਾਲਰ ਦੇ ਗਹਿਣਿਆਂ ਦੀ ਲੁੱਟ
ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਨਿਊ ਜਰਸੀ ਦੇ ਵੁੱਡਬ੍ਰਿਜ ਟਾਊਨਸ਼ਿਪ ਅਧੀਨ ਪੈਂਦੇ ਆਈਸਲਿਨ ਇਲਾਕੇ ਵਿਚ ਭਾਰਤੀ ਮੂਲ ਦੇ ਜੋੜੇ ਦੇ ਮਾਲਕੀ ਵਾਲੇ ‘9ਲੱਖਾ ਜਿਊਲਰਜ਼’ ਨੂੰ ਨਕਾਬਪੋਸ਼ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ । ਚਾਰ ਲੁਟੇਰੇ ਕਰੀਬ 45 ਸਕਿੰਟਾਂ ਵਿਚ 1 ਮਿਲੀਅਨ ਡਾਲਰ ਮੁੱਲ ਦਾ ਸੋਨਾ ਅਤੇ ਹੀਰਿਆਂ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ।
ਜ
ਜਿਊਲਰੀ ਸਟੋਰ ‘9ਲੱਖਾ’ ਦਾ ਬਾਹਰੀ ਦ੍ਰਿਸ਼ ਅਤੇ ਅੰਦਰ ਕੀਤੀ ਭੰਨਤੋੜ ਕਾਰਨ ਖਿਲਰਿਆ ਸਮਾਨ।
12-08-2026
ਨਿਊਯਾਰਕ, 11 ਅਗਸਤ (ਰਾਜੂ ਸਹਿਬਾਜ਼ਪੁਰਾ)- ਨਿਊ ਜਰਸੀ ਦੇ ਵੁੱਡਬ੍ਰਿਜ ਟਾਊਨਸ਼ਿਪ ਅਧੀਨ ਪੈਂਦੇ ਆਈਸਲਿਨ ਇਲਾਕੇ ਵਿਚ ਭਾਰਤੀ ਮੂਲ ਦੇ ਜੋੜੇ ਦੇ ਮਾਲਕੀ ਵਾਲੇ ‘9ਲੱਖਾ ਜਿਊਲਰਜ਼’ ਨੂੰ ਨਕਾਬਪੋਸ਼ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ । ਚਾਰ ਲੁਟੇਰੇ ਕਰੀਬ 45 ਸਕਿੰਟਾਂ ਵਿਚ 1 ਮਿਲੀਅਨ ਡਾਲਰ ਮੁੱਲ ਦਾ ਸੋਨਾ ਅਤੇ ਹੀਰਿਆਂ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ । ਓਕ ਟ੍ਰੀ ਰੋਡ ’ਤੇ ਸਥਿਤ ਇਸ ਸਟੋਰ ਦੇ ਨਿਗਰਾਨੀ ਕੈਮਰਿਆਂ ਵਿਚ ਪੂਰੀ ਵਾਰਦਾਤ ਕੈਦ ਹੋਈ ਹੈ । ਵੀਡੀਓ ਵਿਚ ਇਕ ਹਲਕੇ ਰੰਗ ਦੀ ਗੱਡੀ ਦੁਕਾਨ ਦੇ ਬਾਹਰ ਆ ਕੇ ਰੁਕਦੀ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਕਾਲੇ ਕੱਪੜੇ ਅਤੇ ਨਕਾਬ ਪਹਿਨੇ ਚਾਰ ਵਿਅਕਤੀ ਵੱਡੇ ਹਥੌੜੇ ਤੇ ਪਲਾਸਟਿਕ ਦੇ ਬੈਗ ਲੈ ਕੇ ਤੇਜ਼ੀ ਨਾਲ ਦੁਕਾਨ ਅੰਦਰ ਦਾਖ਼ਲ ਹੋਏ । ਲੁਟੇਰਿਆਂ ਨੇ ਹਥੌੜਿਆਂ ਨਾਲ ਸ਼ੀਸ਼ੇ ਦੇ ਡਿਸਪਲੇਅ ਕਾਊਂਟਰ ਤੋੜ ਦਿੱਤੇ ਤੇ ਸੋਨੇ ਤੇ ਹੀਰਿਆਂ ਦੇ ਗਹਿਣਿਆਂ ਸਮੇਤ ਟਰੇਆਂ ਬੈਗਾਂ ਵਿਚ ਭਰਨੀਆਂ ਸ਼ੁਰੂ ਕਰ ਦਿੱਤੀਆਂ । ਅਚਾਨਕ ਹੋਏ ਹਮਲੇ ਦੌਰਾਨ ਦੁਕਾਨ ਮਾਲਕ ਨੇ ਅੰਦਰਲੇ ਦਫ਼ਤਰ ਵਿਚ ਲੁਕ ਕੇ ਆਪਣੀ ਜਾਨ ਬਚਾਈ, ਜਦਕਿ ਇਕ ਗਾਹਕ ਡਰ ਕਾਰਨ ਬਾਹਰ ਭੱਜ ਗਿਆ। ਲੁਟੇਰੇ ਕੁਝ ਹੀ ਸਕਿੰਟਾਂ ਵਿਚ ਗਹਿਣਿਆਂ ਨਾਲ ਭਰੇ ਬੈਗ ਲੈ ਕੇ ਉਸੇ ਗੱਡੀ ਵਿਚ ਫ਼ਰਾਰ ਹੋ ਗਏ । ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ । ‘9ਲੱਖਾ ਜਿਊਲਰਜ਼’ ਦੇ ਸਹਿ-ਮਾਲਕ ਸੋਨੂ ਚੌਹਾਨ ਨੇ ਦੱਸਿਆ ਕਿ ਲੁਟੇਰੇ ਸਟੋਰ ਦਾ ਜ਼ਿਆਦਾਤਰ ਕੀਮਤੀ ਸਾਮਾਨ ਲੈ ਗਏ। ਉਨ੍ਹਾਂ ਨੇ ਕਈ ਸਾਲਾਂ ਦੀ ਕਮਾਈ ਅਤੇ ਬੱਚਤ ਲਗਾ ਕੇ ਕਰੀਬ ਇਕ ਸਾਲ ਪਹਿਲਾਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ।‘9ਲੱਖਾ ਜਿਊਲਰਜ਼’ ਦੀ ਸਹਿ-ਮਾਲਕ ਸੁਸ਼ਮਿਤਾ ਚੌਹਾਨ ਨੇ ਸਥਾਨਕ ਪ੍ਰਸ਼ਾਸਨ ਤੋਂ ਇਲਾਕੇ ਵਿਚ ਪੁਲਿਸ ਗਸ਼ਤ ਅਤੇ ਸੁਰੱਖਿਆ ਪ੍ਰਬੰਧ ਵਧਾਉਣ ਦੀ ਮੰਗ ਕੀਤੀ ਹੈ । ਵੁੱਡਬ੍ਰਿਜ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।