27 ਸਾਲ ਬਾਅਦ ਅੱਜ ਫਿਰ ਲੱਗੇਗਾ ਸੂਰਜ ਗ੍ਰਹਿਣ
ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) 27 ਸਾਲ ਬਾਅਦ 12 ਅਗਸਤ ਨੂੰ ਫਿਰ ਸੂਰਜ ਗ੍ਰਹਿਣ ਲੱਗੇਗਾ, ਜੋ ਇੰਗਲੈਂਡ ਸਮੇਤ ਯੂਰਪ ਦੇ ਕਈ ਹਿੱਸਿਆਂ ਵਿਚ ਦਿਖਾਈ ਦੇਵੇਗਾ । ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸੂਰਜ ਗ੍ਰਹਿਣ ਮਨੁੱਖੀ ਅੱਖਾਂ ’ਤੇ ਬਹੁਤ ਮਾੜਾ ਪ੍ਰਭਾਵ ਪਾ ਸਕਦਾ ਹੈ।
ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) 27 ਸਾਲ ਬਾਅਦ 12 ਅਗਸਤ ਨੂੰ ਫਿਰ ਸੂਰਜ ਗ੍ਰਹਿਣ ਲੱਗੇਗਾ, ਜੋ ਇੰਗਲੈਂਡ ਸਮੇਤ ਯੂਰਪ ਦੇ ਕਈ ਹਿੱਸਿਆਂ ਵਿਚ ਦਿਖਾਈ ਦੇਵੇਗਾ । ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸੂਰਜ ਗ੍ਰਹਿਣ ਮਨੁੱਖੀ ਅੱਖਾਂ ’ਤੇ ਬਹੁਤ ਮਾੜਾ ਪ੍ਰਭਾਵ ਪਾ ਸਕਦਾ ਹੈ। ਜਿਸ ਕਰਕੇ ਇਸਨੂੰ ਨਾ ਤਾਂ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ ਤੇ ਨਾ ਹੀ 1999 ਦੇ ਸੂਰਜ ਗ੍ਰਹਿਣ ਮੌਕੇ ਵਰਤੀਆਂ ਗਈਆਂ ਐਨਿਕਾਂ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ। 27 ਸਾਲ ਪਹਿਲਾਂ 11 ਅਗਸਤ 1999 ਨੂੰ ਯੂ.ਕੇ. ਸਮੇਤ ਯੂਰਪ ਦੇ ਕਈ ਹਿੱਸਿਆਂ ਵਿਚ ਸੂਰਜ ਗ੍ਰਹਿਣ ਦੇਖਣ ਲਈ ਲੱਖਾਂ ਲੋਕ ਇਕੱਠੇ ਹੋਏ ਸਨ । ਯੂ.ਕੇ. ਵਿਚ ਕੋਰਨਵਾਲ ਅਤੇ ਡੇਵਨ ਦੇ ਕੁਝ ਹਿੱਸਿਆਂ ਤੋਂ ਪੂਰਨ ਸੂਰਜ ਗ੍ਰਹਿਣ ਦੇਖਿਆ ਗਿਆ ਸੀ । ਹੁਣ ਬੁੱਧਵਾਰ 12 ਅਗਸਤ 2026 ਨੂੰ ਯੂਰਪ ਵਿਚ 1999 ਤੋਂ ਬਾਅਦ ਪਹਿਲਾ ਪੂਰਨ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ । ਜੋ ਗਰੀਨਲੈਂਡ, ਆਇਸਲੈਂਡ, ਉੱਤਰੀ ਰਸ਼ੀਆ, ਸਪੇਨ ਅਤੇ ਪੁਰਤਗਾਲ ਦੇ ਇੱਕ ਛੋਟੇ ਹਿੱਸੇ ਵਿੱਚ ਪੂਰਨ ਸੂਰਜ ਗ੍ਰਹਿਣ ਦਿਖਾਈ ਦੇਵੇਗਾ । ਯੂ.ਕੇ. ਤੇ ਆਇਰਲੈਂਡ ਵਿਚ ਪੂਰਨ ਦੀ ਬਜਾਏ ਅੰਸ਼ਕ ਸੂਰਜ ਗ੍ਰਹਿਣ ਦਿਖਾਈ ਦੇਵੇਗਾ, ਜਿਸ ਦੌਰਾਨ ਸੂਰਜ ਦਾ ਲਗਭਗ 90 ਫੀਸਦੀ ਹਿੱਸਾ ਚੰਦਰਮਾ ਨਾਲ ਢੱਕਿਆ ਹੋਇਆ ਨਜ਼ਰ ਆ ਸਕਦਾ ਹੈ ।