11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੈਂਗਲੁਰੂ ਵਿਚ ਵੋਟਰ ਸੂਚੀਆਂ ਤੋਂ ਅਦਾਕਾਰ ਪ੍ਰਕਾਸ਼ ਰਾਜ ਦਾ ਨਾਂਅ ਹਟਾਇਆ

ਬੈਂਗਲੁਰੂ, 11 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 12-08-2026
ਬੈਂਗਲੁਰੂ, 11 ਅਗਸਤ (ਪੀ.ਟੀ.ਆਈ.) ਅਦਾਕਾਰ ਪ੍ਰਕਾਸ਼ ਰਾਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਚੱਲ ਰਹੀ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਬੈਂਗਲੁਰੂ ਵਿਚ ਵੋਟਰ ਸੂਚੀਆਂ ਤੋਂ ਉਸਦਾ ਨਾਮ ਹਟਾ ਦਿੱਤਾ ਗਿਆ ਹੈ । ਆਪਣੇ ਐਕਸ ਖਾਤੇ ’ਤੇ ਸਾਂਝੀ ਕੀਤੀ ਇੱਕ ਵੀਡੀਓ ਪੋਸਟ ਵਿਚ, ਅਦਾਕਾਰ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ 65 ਲੱਖ ਵੋਟਰਾਂ ਵਿਚੋਂ ਇੱਕ ਸੀ ਜਿਨ੍ਹਾਂ ਦੇ ਵੋਟਿੰਗ ਅਧਿਕਾਰ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਤੋਂ ਬਾਅਦ ਮਿਟਾ ਦਿੱਤੇ ਗਏ ਹਨ । ਮੈਂ ਤੁਹਾਡੇ ਨਾਲ ਇੱਕ ਮਜ਼ਾਕ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ 65 ਲੱਖ ਵੋਟਰਾਂ ਵਿਚੋਂ ਇੱਕ ਹਾਂ ਜਿਨ੍ਹਾਂ ਦੇ ਵੋਟ ਅਧਿਕਾਰ ਐਸ.ਆਈ.ਆਰ. ਤੋਂ ਬਾਅਦ ਬੈਂਗਲੁਰੂ ਹਲਕੇ ਤੋਂ ਮਿਟਾ ਦਿੱਤੇ ਗਏ ਹਨ । ਵਧੀਆ ਮਜ਼ਾਕ ਨਹੀਂ? ਮੇਰਾ ਜਨਮ ਇਸ ਹਲਕੇ ਵਿਚ ਹੋਇਆ ਸੀ। ਰਾਸ਼ਟਰੀ ਪੁਰਸਕਾਰ ਜੇਤੂ ਬਹੁ-ਭਾਸ਼ਾਈ ਅਦਾਕਾਰ ਨੇ ਕਿਹਾ ਮੈਂ ਇਸ ਹਲਕੇ ਵਿਚ ਰਹਿੰਦਾ ਸੀ, ਮੇਰੀ ਸਕੂਲੀ ਪੜ੍ਹਾਈ, ਕਾਲਜ, ਥੀਏਟਰ ਇੱਥੇ ਕੀਤਾ ਤੇ ਤੁਹਾਡੀ ਜਾਣਕਾਰੀ ਲਈ, ਮੈਂ ਇਸ ਹਲਕੇ ਦਾ ਸੰਸਦ ਮੈਂਬਰ ਉਮੀਦਵਾਰ ਸੀ। ਰਾਜ ਨੇ ਕਿਹਾ ਕਿ ਉਹ ਦੇਖਣਗੇ ਕਿ ਉਸਦੀ ਵੋਟਰ ਆਈ.ਡੀ. ਵਾਪਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਕੀ ਹੋਵੇਗੀ ।
Ad Position 22
No active advertisement
ਪਿਛਲੀ ਖ਼ਬਰ ਜੰਗਲੀ ਅੱਗ ਦੀ ਲਪੇਟ ’ਚ ਆਉਣ ਨਾਲ 80 ਸਾਲਾ ਔਰਤ ਦੀ ਮੌਤ ਅਗਲੀ ਖ਼ਬਰ 27 ਸਾਲ ਬਾਅਦ ਅੱਜ ਫਿਰ ਲੱਗੇਗਾ ਸੂਰਜ ਗ੍ਰਹਿਣ
Ad Position 24