ਬੀ.ਸੀ. ਵਿਚ ਅਜੇ ਵੀ 100 ਤੋਂ ਵੱਧ ਜੰਗਲੀ ਅੱਗਾਂ ਸਰਗਰਮ
- ਸੂਬੇ ਦੀ ਐਮਰਜੈਂਸੀ ਕਾਰਵਾਈ ਦੀ ਹੋਵੇਗੀ ਸਮੀਖਿਆ
ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗਾਂ ਦਾ ਪ੍ਰਕੋਪ ਅਜੇ ਵੀ ਲਗਾਤਾਰ ਬਰਕਰਾਰ ਹੈ ਅਤੇ ਵੀਰਵਾਰ ਸਵੇਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 100 ਤੋਂ ਵੱਧ ਜੰਗਲੀ ਅੱਗਾਂ ਸਰਗਰਮ ਦੱਸੀਆਂ ਜਾ ਰਹੀਆਂ ਹਨ । ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਅੱਗ ਬੁਝਾਊ ਦਸਤੇ ਲਗਾਤਾਰ ਮੋਰਚਾ ਸੰਭਾਲ ਰਹੇ ਹਨ।
ਵੈਨਕੂਵਰ, 13 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗਾਂ ਦਾ ਪ੍ਰਕੋਪ ਅਜੇ ਵੀ ਲਗਾਤਾਰ ਬਰਕਰਾਰ ਹੈ ਅਤੇ ਵੀਰਵਾਰ ਸਵੇਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 100 ਤੋਂ ਵੱਧ ਜੰਗਲੀ ਅੱਗਾਂ ਸਰਗਰਮ ਦੱਸੀਆਂ ਜਾ ਰਹੀਆਂ ਹਨ । ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਅੱਗ ਬੁਝਾਊ ਦਸਤੇ ਲਗਾਤਾਰ ਮੋਰਚਾ ਸੰਭਾਲ ਰਹੇ ਹਨ। ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੰਗਲੀ ਅੱਗਾਂ ਕਾਰਨ ਬਣੇ ਹਾਲਾਤਾਂ ਵਿਚਕਾਰ ਕੁਝ ਇਲਾਕਿਆਂ ਤੋਂ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਕੁਇਲਪਿਟੁਕ ਕ੍ਰੀਕ ਜੰਗਲੀ ਅੱਗ ਕਾਰਨ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਵਸਨੀਕਾਂ ਨੂੰ ਅਧਿਕਾਰੀਆਂ ਵੱਲੋਂ ਮੁੜ ਆਪਣੇ ਇਲਾਕਿਆਂ ਵਿੱਚ ਦਾਖ਼ਲ ਹੋਣ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਵਾਪਸੀ ਅੱਗ ਦੀ ਸਥਿਤੀ ਅਤੇ ਇਲਾਕੇ ਨੂੰ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਸੰਭਵ ਹੋਵੇਗੀ। ਅੱਗ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਵਾਪਸ ਜਾਣ ਵਾਲੇ ਲੋਕਾਂ ਲਈ ਵੀ ਹਾਲਾਤ ਪਹਿਲਾਂ ਵਰਗੇ ਆਮ ਨਹੀਂ ਹੋਣਗੇ। ਸੜੇ ਹੋਏ ਦਰੱਖਤਾਂ ਦੇ ਡਿੱਗਣ, ਨੁਕਸਾਨੀਆਂ ਸੜਕਾਂ, ਬਿਜਲੀ ਦੀਆਂ ਤਾਰਾਂ ਅਤੇ ਧੂੰਏਂ ਸਮੇਤ ਕਈ ਤਰ੍ਹਾਂ ਦੇ ਖ਼ਤਰੇ ਉਨਾਂ ਲਈ ਚੁਣੌਤੀ ਬਣ ਸਕਦੇ ਹਨ। ਮੁੱਖ ਮੰਤਰੀ ਵੱਲੋਂ ਐਮਰਜੈਂਸੀ ਕਾਰਵਾਈ ਦੀ ਸਮੀਖਿਆ ਦਾ ਭਰੋਸਾ ਜੰਗਲੀ ਅੱਗਾਂ ਕਾਰਨ ਹੋਈ ਵੱਡੀ ਤਬਾਹੀ ਅਤੇ ਪ੍ਰਭਾਵਿਤ ਭਾਈਚਾਰਿਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਏ ਬੀ ਨੇ ਸੂਬੇ ਦੀ ਐਮਰਜੈਂਸੀ ਕਾਰਵਾਈ ਦੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਹੈ। ਜੰਗਲੀ ਅੱਗ ਪ੍ਰਭਾਵਿਤ ਖੇਤਰਾਂ ਵਿੱਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਧੂੰਏਂ ਕਾਰਨ ਕਈ ਥਾਵਾਂ ’ਤੇ ਦਿਖਾਈ ਦੇਣ ਦੀ ਸਮਰੱਥਾ ਘਟ ਸਕਦੀ ਹੈ। ਇਸ ਤੋਂ ਇਲਾਵਾ ਅੱਗ ਬੁਝਾਊ ਗੱਡੀਆਂ, ਭਾਰੀ ਮਸ਼ੀਨਰੀ ਅਤੇ ਹੋਰ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਕਾਰਨ ਸੜਕਾਂ ’ਤੇ ਅਚਾਨਕ ਰੋਕਾਂ ਲੱਗ ਸਕਦੀਆਂ ਹਨ ਸੂਬੇ ਭਰ ਵਿੱਚ ਸਰਗਰਮ ਅੱਗਾਂ ਨਾਲ ਨਜਿੱਠਣ ਲਈ ਅੱਗ ਬੁਝਾਊ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ। ਜਿੱਥੇ ਲੋੜ ਪੈ ਰਹੀ ਹੈ ਉੱਥੇ ਜ਼ਮੀਨੀ ਅਮਲੇ ਦੇ ਨਾਲ ਹਵਾਈ ਸਾਧਨਾਂ ਦੀ ਮਦਦ ਵੀ ਲਈ ਜਾ ਰਹੀ ਹੈ।