13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ ਯੂ.ਕੇ. ਵਿਚ ਸਾਲ ਦਾ ਸਭ ਤੋਂ ਗਰਮ ਦਿਨ - ਲੰਡਨ ਦੇ ਕਿਊ ਗਾਰਡਨਜ਼ ’ਚ ਤਾਪਮਾਨ 38.1 ਡਿਗਰੀ ਦਰਜ

ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

Ad Position 21
No active advertisement
ਅਜੀਤ ਡੈਸਕ 14-08-2026
ਲੰਡਨ, 13 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੇ ਮੌਸਮ ਵਿਭਾਗ ਅਨੁਸਾਰ ਅੱਜ ਵੀਰਵਾਰ ਨੂੰ ਲੰਡਨ ਦੇ ਕਿਊ ਗਾਰਡਨਜ਼ ’ਚ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਬਣ ਗਿਆ ਹੈ। ਇਹ ਤਾਪਮਾਨ ਯੂ.ਕੇ. ਦੇ ਮੌਸਮ ਵਿਗਿਆਨ ਦੇ ਇਤਿਹਾਸ ’ਚ ਹੁਣ ਤੱਕ ਦਾ 5ਵਾਂ ਸਭ ਤੋਂ ਗਰਮ ਦਿਨ ਦਰਜ ਹੋਇਆ ਹੈ। ਇਸ ਨੇ ਜੂਨ ਦੇ ਅਖੀਰ ’ਚ ਨੋਰਫੋਕ ਦੇ ਲਿੰਗਵੁੱਡ ’ਚ ਦਰਜ ਕੀਤੇ ਗਏ 38.0 ਡਿਗਰੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਯੂ.ਕੇ. ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਇੱਕੋ ਸਾਲ ’ਚ 2 ਵਾਰ ਤਾਪਮਾਨ 38 ਡਿਗਰੀ ਜਾਂ ਇਸ ਤੋਂ ਵੱਧ ਗਿਆ ਹੋਵੇ। ਇਸ ਤੋਂ ਪਹਿਲਾਂ ਇਹ ਸਿਰਫ਼ ਸਾਲ 2022 ਵਿੱਚ ਦੇਖਣ ਨੂੰ ਮਿਲਿਆ ਸੀ। ਇੰਗਲੈਂਡ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਭਾਰੀ ਗਰਮੀ ਰਹੀ; ਪਰਸ਼ੋਰ ਵਿੱਚ 38.0 ਡਿਗਰੀ, ਚਾਰਲਵੁੱਡ ਵਿੱਚ 37.6 ਡਿਗਰੀ ਅਤੇ ਵਿਸਲੇ ਵਿੱਚ 37.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਭਾਰੀ ਗਰਮੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਲੰਡਨ, ਮਿਡਲੈਂਡਜ਼ ਅਤੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਅੱਤ ਦੀ ਗਰਮੀ ਦਾ ‘ਅੰਬਰ ਅਲਰਟ’ ਜਾਰੀ ਕੀਤਾ ਹੈ। ਇੰਗਲੈਂਡ ਅਤੇ ਵੇਲਜ਼ ਦੇ ਕਈ ਇਲਾਕੇ ਇਸ ਸਮੇਂ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਠੰਡੀਆਂ ਹਵਾਵਾਂ ਚੱਲਣ ਨਾਲ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਬਣਿਆ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਓਵਰਆਲ ਚੈਂਪੀਅਨ ਅਗਲੀ ਖ਼ਬਰ ਵੈਬ—- ਮਿਨੇਸੋਟਾ ਦੇ ਡੇਅਕੇਅਰ ’ਚ ਖੂਨੀ ਵਾਰਦਾਤ, ਜੀਵਨ ਸਾਥੀ ਤੇ ਬੱਚੇ ਦੀ ਹੱਤਿਆ ਮਗਰੋਂ ਵਿਅਕਤੀ ਨੇ ਕੀਤੀ ਖੁਦਕੁਸ਼ੀ
Ad Position 24