19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੈਲਗਰੀ ਵਿਖੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਮਿਲੀ ਧਮਕੀ

ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਢਾਹੁਣ ਦੀ ਧਮਕੀ ਦਿੱਤੀ ਗਈ ਹੈ| ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਹਿਲਾਂ ਗੁਰੂ ਘਰ ਫੋਨ ਕਰਕੇ ਇਹ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਖਾਲੀ ਕਰਵਾ ਦਿਓ, ਅਸੀਂ ਪਾਰਕਿੰਗ ਵਾਲੀ ਜਗਾ ’ਤੇ ਤਾਰਾਂ ਪਾਉਣੀਆ ਹਨ। ਬਾਅਦ ਵਿਚ ਆਪਣੇ ਆਪ ਨੂੰ ਕੰਪਨੀ ਦਾ ਸੀ.

Ad Position 21
No active advertisement
ਅਜੀਤ ਡੈਸਕ 19-08-2026
ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਢਾਹੁਣ ਦੀ ਧਮਕੀ ਦਿੱਤੀ ਗਈ ਹੈ| ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਹਿਲਾਂ ਗੁਰੂ ਘਰ ਫੋਨ ਕਰਕੇ ਇਹ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਖਾਲੀ ਕਰਵਾ ਦਿਓ, ਅਸੀਂ ਪਾਰਕਿੰਗ ਵਾਲੀ ਜਗਾ ’ਤੇ ਤਾਰਾਂ ਪਾਉਣੀਆ ਹਨ। ਬਾਅਦ ਵਿਚ ਆਪਣੇ ਆਪ ਨੂੰ ਕੰਪਨੀ ਦਾ ਸੀ.ਈ.ਓ. ਦੱਸਣ ਵਾਲੇ ਵਿਅਕਤੀ ਨੇ ਫੋਨ ’ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਪਰਮਾਰ ਨਾਲ ਗੱਲ ਕਰਦਿਆਂ ਗੁਰੂ ਘਰ ਦੀ ਇਮਾਰਤ ਨੂੰ ਢਾਹੁਣ ਦੀ ਧਮਕੀ ਦਿੱਤੀ| ਪ੍ਰਬੰਧਕ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ| ਉਨਾਂ ਦੱਸਿਆ ਕਿ ਕੈਲਗਰੀ ਦੇ ਇਕ ਹੋਰ ਗੁਰਦੁਆਰਾ ਸਾਹਿਬ ਵਿਖੇ ਵੀ ਇਨਾਂ ਸ਼ਰਾਸ਼ਤੀ ਅਨਸਰਾਂ ਨੇ ਫੋਨ ਕਰਕੇ ਪਾਰਕਿੰਗ ਖਾਲੀ ਕਰਵਾਉਣ ਲਈ ਕਿਹਾ ਸੀ| ਭਾਈ ਪਰਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੂੰ ਵੀ ਫੋਨ ਕੀਤਾ| ਬਾਅਦ ਵਿਚ ਗੁਰਦੁਆਰਾ ਸਾਹਿਬ ਦੇ ਫੋਨ ’ਤੇ ਫੋਨ ਕੀਤਾ ਕਰਕੇ ਭਾਈ ਮਹਿੰਦਰ ਸਿੰਘ ਮਿਨਹਾਸ ਕਮੇਟੀ ਮੈਂਬਰ ਨਾਲ ਵੀ ਗੱਲ ਕੀਤੀ| ਭਾਈ ਪਰਮਾਰ ਨੇ ਦੱਸਿਆ ਕਿ ਅਲਬਰਟਾ ਦੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਈ-ਮੇਲ ਕਰਕੇ ਇਸ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ| ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਕੌਂਸਲਰ, ਸੰਸਦ ਮੈਬਰਾਂ ਤੇ ਵਿਧਾਇਕਾਂ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਹੈ|
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਦੀ ਸਹਿਯੋਗੀ ਦੇ ਨਾਂਅ ’ਤੇ ਭੇਜੇ ਗਏ ਫਰਜ਼ੀ ਸੰਦੇਸ਼ ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਡੀ.ਪੀ.ਆਈ. ਤੇ ਅਕਾਲੀ ਦਲ ਦੀ ਹੋਈ ਵਿਸ਼ੇਸ਼ ਮੀਟਿੰਗ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦਾ ਫੈਸਲਾ
Ad Position 24