19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਦੀ ਸਹਿਯੋਗੀ ਦੇ ਨਾਂਅ ’ਤੇ ਭੇਜੇ ਗਏ ਫਰਜ਼ੀ ਸੰਦੇਸ਼

ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੂੰ ਕਥਿਤ ਤੌਰ ’ਤੇ ਇਕ ਅਜਿਹੇ ਵਿਅਕਤੀ ਨਾਲ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਲਈ ਗੁੰਮਰਾਹ ਕੀਤਾ ਗਿਆ, ਜਿਸ ਨੇ ਖੁਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਰੀਬੀ ਸਹਿਯੋਗੀ ਦੱਸਿਆ ਸੀ। ਅਮਰੀਕੀ ਡਿਜੀਟਲ ਸਮਾਚਾਰ ਪੱਤਰ ‘ਪੋਲੀਟਿਕੋ’ ਮੁਤਾਬਿਕ ਬਰਨਹਮ ਨੇ ਵ੍ਹਾਈਟ ਹਾਊਸ ਦੀ ‘ਚੀਫ ਆਫ ਸਟਾਫ’ ਸੂਜ਼ੀ ਵਿਲਸ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨਾਲ ਗੱਲਬਾਤ ਕੀਤੀ, ਪਰ ਬਾਅਦ ਵਿਚ ਉਹਨਾਂ ਨੂੰ ਉਸ ਵਿਅਕਤੀ ਦੀ ਪਛਾਣ ’ਤੇ ਸ਼ੱਕ ਹੋਇਆ।

Ad Position 21
No active advertisement
ਅਜੀਤ ਡੈਸਕ 19-08-2026
ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੂੰ ਕਥਿਤ ਤੌਰ ’ਤੇ ਇਕ ਅਜਿਹੇ ਵਿਅਕਤੀ ਨਾਲ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਲਈ ਗੁੰਮਰਾਹ ਕੀਤਾ ਗਿਆ, ਜਿਸ ਨੇ ਖੁਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਰੀਬੀ ਸਹਿਯੋਗੀ ਦੱਸਿਆ ਸੀ। ਅਮਰੀਕੀ ਡਿਜੀਟਲ ਸਮਾਚਾਰ ਪੱਤਰ ‘ਪੋਲੀਟਿਕੋ’ ਮੁਤਾਬਿਕ ਬਰਨਹਮ ਨੇ ਵ੍ਹਾਈਟ ਹਾਊਸ ਦੀ ‘ਚੀਫ ਆਫ ਸਟਾਫ’ ਸੂਜ਼ੀ ਵਿਲਸ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨਾਲ ਗੱਲਬਾਤ ਕੀਤੀ, ਪਰ ਬਾਅਦ ਵਿਚ ਉਹਨਾਂ ਨੂੰ ਉਸ ਵਿਅਕਤੀ ਦੀ ਪਛਾਣ ’ਤੇ ਸ਼ੱਕ ਹੋਇਆ। ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੇ 20 ਜੁਲਾਈ ਨੂੰ 10 ਡਾਊਨਿੰਗ ਸਟ੍ਰੀਟ ਦਾ ਕਾਰਜਭਾਰ ਸੰਭਾਲਿਆ ਸੀ ਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਇਹਨਾਂ ਫਰਜ਼ੀ ਸੰਦੇਸ਼ਾਂ ਦਾ ਜਵਾਬ ਦਿੱਤਾ। ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਅਸੀਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ, ਅਖਬਾਰ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਦੇ ਹਵਾਲੇ ਨਾਲ ਕਿਹਾ ਹੈ ਕਿ ਕੁਝ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਹੋਇਆ ਸੀ, ਪਰ ਉਹਨਾਂ ਦੀ ਕੋਈ ਮਹੱਤਤਾ ਨਹੀਂ ਸੀ। ਵਿਅਕਤੀ ਨੇ ਕਿਹਾ ਕਿ ਸੰਦੇਸ਼ਾਂ ਦੇ ਸ਼ੱਕੀ ਹੋਣ ਦਾ ਪਤਾ ਲੱਗਦਿਆਂ ਹੀ ਇਸ ਦੀ ਸੂਚਨਾ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ। ਰਿਪੋਰਟ ਦੇ ਅਨੁਸਾਰ, ਬਰਨਹਮ ਅਤੇ ਵਿਲਸ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵਿਚਕਾਰ ਸੰਪਰਕ ਕੇਵਲ ਸੰਦੇਸ਼ਾਂ ਤੱਕ ਸੀਮਤ ਰਿਹਾ ਅਤੇ ਦੋਵਾਂ ਵਿਚਕਾਰ ਫੋਨ ’ਤੇ ਕੋਈ ਗੱਲਬਾਤ ਨਹੀਂ ਹੋਈ। ਦੱਸਿਆ ਜਾਂਦਾ ਹੈ ਕਿ ਬ੍ਰਿਟਿਸ਼ ਦੂਤਾਵਾਸ ਇਸ ਘਟਨਾ ਨੂੰ ਲੈ ਕੇ ਇੰਨਾ ਚਿੰਤਤ ਸੀ ਕਿ ਉਸ ਨੇ ਇਹ ਮਾਮਲਾ ਵ੍ਹਾਈਟ ਹਾਊਸ ਦੇ ਸਾਹਮਣੇ ਚੁੱਕਿਆ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦਾ ‘ਚੀਫ ਆਫ ਸਟਾਫ’ ਦੇ ਉਪਕਰਨਾਂ ਦੇ ਹੈਕ ਹੋਣ ਨਾਲ ਕੋਈ ਸੰਬੰਧ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਅਗਲੀ ਖ਼ਬਰ ਕੈਲਗਰੀ ਵਿਖੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਮਿਲੀ ਧਮਕੀ
Ad Position 24