ਸੇਵਾ ਟਰੱਸਟ ਯੂ.ਕੇ. ਭਾਈਚਾਰਕ ਸੇਵਾਵਾਂ ਲਈ ‘ਪ੍ਰੈਸਟੀਜ਼ ਐਵਾਰਡ ਯੂ.ਕੇ.’ ਨਾਲ ਸਨਮਾਨਿਤ
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂ. ਕੇ.
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂ.ਕੇ. ਦਾ ਬੀਤੇ ਦਿਨੀ ਭਾਈਚਾਰਕ ਸੇਵਾਵਾਂ ਲਈ ਪ੍ਰੈਸਟੀਜ਼ ਐਵਾਰਡ ਯੂ ਕੇ ‘ਨਾਨ-ਪ੍ਰੋਫਿਟ ਆਰਗੇਨਾਈਜ਼ੇਸ਼ਨ ਆਫ਼ ਦ ਈਅਰ’ 2026/27’ (ਲੰਡਨ ਅਤੇ ਦੱਖਣ-ਪੂਰਬੀ ਇੰਗਲੈਂਡ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਵੋਕਿੰਗ (ਸਰੀ) ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸੇਵਾ ਟਰੱਸਟ ਯੂਕੇ ਦੇ ਚਰਨ ਕੰਵਲ ਸਿੰਘ ਸੇਖੋਂ, ਬੀਬੀ ਕੰਵਰ ਕੌਰ ਪੰਨੂ, ਸ਼ਮਿੰਦਰ ਸਿੰਘ ਗਰਚਾ ਅਤੇ ਅਸ਼ੋਕ ਖੰਡੇਲਵਾਲ ਨੇ ਪ੍ਰਾਪਤ ਕੀਤਾ। ਇਹ ਪੁਰਸਕਾਰ ਸੇਵਾ ਟਰੱਸਟ ਨੂੰ ਪੂਰਬੀ ਇੰਗਲੈਂਡ ਅਤੇ ਪੰਜਾਬ ਤੇ ਹਰਿਆਣਾ ਵਿਚ ਉਨ੍ਹਾਂ ਦੇ ਭਾਈਚਾਰਕ ਸਹਾਇਤਾ ਕਾਰਜਾਂ ਲਈ ਦਿੱਤਾ ਗਿਆ ਹੈ। ਇਸ ਮੌਕੇ ‘ਸੇਵਾ ਟਰੱਸਟ’ ਦੇ ਸੰਸਥਾਪਕ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਮੁੱਚੀ ਟੀਮ ਲਈ ਹੈ। ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਉਹ ‘ਸੇਵਾ ਟਰੱਸਟ’ ਨਾਲ ਸੇਵਾ ਕਰਨ ‘ਤੇ ਮਾਣ ਮਹਿਸੂਸ ਕਰਦੇ ਹਨ।