ਆਸਟ੍ਰੇਲੀਆ ’ਚ ਮਾਈਗ੍ਰੇਸ਼ਨ ਏਜੰਟਾਂ ਵਿਰੁੱਧ ਸਖ਼ਤੀ
ਮੈਲਬੋਰਨ, 19 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਸਰਕਾਰ ਨੇ ਮਾਈਗ੍ਰੇਸ਼ਨ ਸਲਾਹਕਾਰੀ ਦੇ ਖੇਤਰ ’ਚ ਗੈਰ-ਰਜਿਸਟਰਡ ਵਿਅਕਤੀਆਂ ਵਲੋਂ ਕੰਮ ਕਰਨ ਖ਼ਿਲਾਫ਼ ਸਖ਼ਤੀ ਕੀਤੀ ਹੈ। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਨੇ ਤਿੰਨ ਰਜਿਸਟਰਡ ਏਜੰਟਾਂ ਵਿਰੁੱਧ ਕਾਰਵਾਈ ਕਰਦਿਆਂ ਇਕ ਦੀ ਰਜਿਸਟ੍ਰੇਸ਼ਨ ਰੱਦ ਅਤੇ ਦੋ ਨੂੰ ਮੁਅੱਤਲ ਕਰ ਦਿੱਤਾ ਹੈ।
ਮੈਲਬੋਰਨ, 19 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਸਰਕਾਰ ਨੇ ਮਾਈਗ੍ਰੇਸ਼ਨ ਸਲਾਹਕਾਰੀ ਦੇ ਖੇਤਰ ’ਚ ਗੈਰ-ਰਜਿਸਟਰਡ ਵਿਅਕਤੀਆਂ ਵਲੋਂ ਕੰਮ ਕਰਨ ਖ਼ਿਲਾਫ਼ ਸਖ਼ਤੀ ਕੀਤੀ ਹੈ। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਨੇ ਤਿੰਨ ਰਜਿਸਟਰਡ ਏਜੰਟਾਂ ਵਿਰੁੱਧ ਕਾਰਵਾਈ ਕਰਦਿਆਂ ਇਕ ਦੀ ਰਜਿਸਟ੍ਰੇਸ਼ਨ ਰੱਦ ਅਤੇ ਦੋ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਏਜੰਟਾਂ ਨੇ ਆਪਣੇ ਰਜਿਸਟ੍ਰੇਸ਼ਨ ਨੰਬਰਾਂ ਦੀ ਵਰਤੋਂ ਕਰਕੇ ਗੈਰ-ਰਜਿਸਟਰਡ ਵਿਅਕਤੀਆਂ ਨੂੰ ਮਾਈਗ੍ਰੇਸ਼ਨ ਸੇਵਾਵਾਂ ਦੇਣ ਦੀ ਇਜਾਜ਼ਤ ਦਿੱਤੀ। ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਕਿ ਲੋਕਾਂ ਨੂੰ ਮਾਈਗ੍ਰੇਸ਼ਨ ਸਬੰਧੀ ਸਲਾਹ ਲਈ ਸਿਰਫ਼ ਯੋਗ ਤੇ ਰਜਿਸਟਰਡ ਮਾਹਿਰਾਂ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।