20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਐਸ਼ਲੀਨ ਮੁਰਾਲੀ ਬਣੀ ਮਿਸ ਯੂਨੀਵਰਸ ਕੈਨੇਡਾ 2026

ਐਬਟਸਫੋਰਡ, 20 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਕ੍ਰਿਸਲਰ ਥੀਏਟਰ ਵਿਖੇ ਹੋਏ ਲੜਕੀਆਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਤੁਰਕੀ ਮੂਲ ਦੀ 5 ਫੁੱਟ 8 ਇੰਚ ਲੰਮੀ ਐਸ਼ਲੀਨ ਮੁਰਾਲੀ ਮਿਸ ਯੂਨੀਵਰਸ ਕੈਨੇਡਾ 2026 ਚੁਣੀ ਗਈ ਹੈ। ਇਨ੍ਹਾਂ ਸੁੰਦਰਤਾ ਮੁਕਾਬਲੇ ਵਿਚ ਕੈਨੇਡਾ ਭਰ ਤੋਂ 35 ਲੜਕੀਆਂ ਨੇ ਹਿੱਸਾ ਲਿਆ ਸੀ।

Ad Position 21
No active advertisement
ਅਜੀਤ ਡੈਸਕ 21-08-2026
ਐਬਟਸਫੋਰਡ, 20 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਕ੍ਰਿਸਲਰ ਥੀਏਟਰ ਵਿਖੇ ਹੋਏ ਲੜਕੀਆਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਤੁਰਕੀ ਮੂਲ ਦੀ 5 ਫੁੱਟ 8 ਇੰਚ ਲੰਮੀ ਐਸ਼ਲੀਨ ਮੁਰਾਲੀ ਮਿਸ ਯੂਨੀਵਰਸ ਕੈਨੇਡਾ 2026 ਚੁਣੀ ਗਈ ਹੈ। ਇਨ੍ਹਾਂ ਸੁੰਦਰਤਾ ਮੁਕਾਬਲੇ ਵਿਚ ਕੈਨੇਡਾ ਭਰ ਤੋਂ 35 ਲੜਕੀਆਂ ਨੇ ਹਿੱਸਾ ਲਿਆ ਸੀ। ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਦੀ ਜਬਲੀ ਕੰਡੁਲਾ ਫਸਟ ਰਨਰ ਅੱਪ ਚੁਣੀ ਗਈ ਹੈ ਅਤੇ ਦੋ ਪੰਜਾਬਣਾਂ ਜਸਲੀਨ ਕੈਲੇ ਤੇ ਜਸਵੀਨ ਗਿੱਲ ਫਾਈਨਲਿਸਟ ਚੁਣੀਆਂ ਗਈਆਂ ਹਨ। ਮਿਸ ਯੂਨੀਵਰਸ ਕੈਨੇਡਾ 2026 ਦਾ ਤਾਜ ਪਹਿਨਣ ਵਾਲੀ ਐਸ਼ਲੀਨ ਮੁਰਾਲੀ ਦਾ ਜਨਮ ਤੁਰਕੀ ’ਚ ਹੋਇਆ ਸੀ ਅਤੇ 5 ਸਾਲ ਦੀ ਉਮਰ ’ਚ ਉਹ ਆਪਣੇ ਮਾਤਾ ਪਿਤਾ ਨਾਲ ਸ਼ਰਨਾਰਥੀ ਦੇ ਤੌਰ ’ਤੇ ਕੈਨੇਡਾ ਆਈ ਸੀ। ਪੜ੍ਹਾਈ ਕਰਨ ਉਪਰੰਤ ਐਸ਼ਲੀਨ ਨੇ ਸਮਾਜ ਸੇਵੀ ਸੰਸਥਾ ‘ਲੀਪ ਗਲੋਬਲ ਵੁਆਇਸਿਜ਼’ ਦੀ ਸਥਾਪਨ ਕੀਤੀ ਜਿਥੇ ਉਹ ਲੜਕੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ। ਉਥੇ ਆਪਣੇ ਪਿਤਰੀ ਦੇਸ਼ ਤੁਰਕੀ ਦੇ ਸਕੂਲਾਂ ’ਚ ਪੜ੍ਹਦੀਆਂ ਬਹੁਤ ਸਾਰੀਆਂ ਲੋੜਵੰਦ ਵਿਦਿਆਰਥਣਾਂ ਦੀ ਵਿੱਤੀ ਸਹਾਇਤਾ ਵੀ ਕਰਦੀ ਹੈ। ਐਸ਼ਲੀਨ ਮੁਰਾਲੀ ਨਵੰਬਰ ’ਚ ‘ ਪਿਓਰ ਟੂ ਰੀਕੋ’ ਵਿਖੇ ਹੋ ਰਹੇ ‘ਅੰਤਰਰਾਸ਼ਟਰੀ ਮਿਸ ਯੂਨੀਵਰਸ 2026’ ਔਰਤਾਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਤ ਸਿੰਘ ਦਾ ਕੈਨੇਡਾ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਗਾਖਲ ਪਰਿਵਾਰ ਕਰੇਗਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਲ ਸੇਵਾ
Ad Position 24