20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਫ਼ਿਲਮ ਅਦਾਕਾਰ ਦੇਵ ਖਰੌੜ ਦਾ ਕੈਨੇਡਾ ’ਚ ਹੋਇਆ ਸਨਮਾਨ

ਟੋਰਾਂਟੋ, 20 ਅਗਸਤ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕੇ ਵਿਸ਼ਵ ਪੰਜਾਬੀ ਭਵਨ ਅਤੇ ਵਿਸ਼ਵ ਪੰਜਾਬੀ ਸਭਾ ਇੱਥੇ ਸਾਹਿਤਕ ਗਤੀਵਿਧੀਆਂ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ। ਇੱਥੇ ਆਏ ਦਿਨ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਨਾਲ ਮੁਲਾਕਾਤਾਂ ਅਤੇ ਸੰਵਾਦ ਰਚਾਉਣ ਦਾ ਸਿਲਸਿਲਾ ਵੀ ਚੱਲਦਾ ਰਹਿੰਦਾ ਹੈ।

Ad Position 21
No active advertisement
ਅਜੀਤ ਡੈਸਕ 21-08-2026
ਟੋਰਾਂਟੋ, 20 ਅਗਸਤ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣ ਚੁੱਕੇ ਵਿਸ਼ਵ ਪੰਜਾਬੀ ਭਵਨ ਅਤੇ ਵਿਸ਼ਵ ਪੰਜਾਬੀ ਸਭਾ ਇੱਥੇ ਸਾਹਿਤਕ ਗਤੀਵਿਧੀਆਂ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ। ਇੱਥੇ ਆਏ ਦਿਨ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਨਾਲ ਮੁਲਾਕਾਤਾਂ ਅਤੇ ਸੰਵਾਦ ਰਚਾਉਣ ਦਾ ਸਿਲਸਿਲਾ ਵੀ ਚੱਲਦਾ ਰਹਿੰਦਾ ਹੈ। ਇਸੇ ਲੜੀ ਤਹਿਤ ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਦੇਵ ਖਰੌੜ ਵੀ ਇੱਥੇ ਪਹੁੰਚੇ, ਜਿਨ੍ਹਾਂ ਦਾ ਸਭਾ ਦੇ ਸੰਚਾਲਕ ਦਲਬੀਰ ਕਥੂਰੀਆ ਵੱਲੋਂ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਦੇਵ ਖਰੌੜ ਨੇ ਆਖਿਆ ਕਿ ਪੰਜਾਬੀ ਭਾਵੇਂ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾ ਰਹੇ ਹਨ, ਪਰ ਕੈਨੇਡਾ ਪੰਜਾਬੀ ਸੰਗੀਤ ਅਤੇ ਸਾਹਿਤਕ ਗਤੀਵਿਧੀਆਂ ਦੀ ਰਾਜਧਾਨੀ ਬਣ ਗਿਆ ਹੈ। ਉਨ੍ਹਾਂ ਆਪਣੀਆਂ ਕੁਝ ਫ਼ਿਲਮਾਂ ਬਾਰੇ ਵੀ ਗੱਲਬਾਤ ਕੀਤੀ। ਇਸ ਮੌਕੇ ਦਲਬੀਰ ਕਥੂਰੀਆ ਨੇ ਆਖਿਆ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਫ਼ਿਲਮਾਂ ਦਾ ਇਕ ਮਸ਼ਹੂਰ ਚਿਹਰਾ ਅੱਜ ਸਾਡੇ ਵਿਚਕਾਰ ਹੈ। ਇਸ ਦੌਰਾਨ ‘ਰਮਜ਼ ਪੰਜਾਬੀ’ ਤੋਂ ਹਰਜਿੰਦਰ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਹੁਸਨੈਨ ਅਕਬਰ, ਪਰਮਜੀਤ ਵਿਰਦੀ, ਬਲਜਿੰਦਰ ਲੇਲ੍ਹਣਾ, ਭੁਪਿੰਦਰ ਭੌਡੇ, ਅਰਵਿੰਦਰ ਭੱਟੀ, ਡਾ. ਦਰਸ਼ਨ ਦੀਪ ਅਰੋੜਾ, ਡਾ. ਸਾਧੂ ਰਾਮ ਲੰਗੇਆਣਾ, ਮਲੂਕ ਸਿੰਘ ਕਾਹਲੋਂ, ਜਗਵਿੰਦਰ ਜੱਜ, ਮਕਸੂਦ ਚੌਧਰੀ ਸਮੇਤ ਕਾਫ਼ੀ ਗਿਣਤੀ ਵਿੱਚ ਸਾਹਿਤ, ਸੰਗੀਤ ਅਤੇ ਫ਼ਿਲਮ ਪ੍ਰੇਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਰੀ ’ਚ ਨਿਸ਼ਾਨ ਸਾਹਿਬ ਦੀ ਸਥਾਪਨਾ ਅਗਲੀ ਖ਼ਬਰ ਬਾਬਾ ਜੀਤ ਸਿੰਘ ਦਾ ਕੈਨੇਡਾ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24