20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਾਰਸਲਾਂ ਰਾਹੀਂ ਨਿਊਯਾਰਕ ਪਹੁੰਚੀ 30 ਕਿਲੋ ਕੋਕੀਨ ਬਰਾਮਦ, 3 ਗ੍ਰਿਫ਼ਤਾਰ

ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਸਿਟੀ ’ਚ ਪਾਰਸਲ ਸੇਵਾਵਾਂ ਦੀ ਆੜ ਹੇਠ ਕੋਕੀਨ ਤਸਕਰੀ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਬਰੁਕਲਿਨ ਤੇ ਮੈਨਹਟਨ ’ਚ ਹੋਈਆਂ 2 ਵੱਖਰੀਆਂ ਕਾਰਵਾਈਆਂ ਦੌਰਾਨ 30 ਕਿਲੋ ਤੋਂ ਵੱਧ ਕੋਕੀਨ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਸਿਟੀ ’ਚ ਪਾਰਸਲ ਸੇਵਾਵਾਂ ਦੀ ਆੜ ਹੇਠ ਕੋਕੀਨ ਤਸਕਰੀ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਬਰੁਕਲਿਨ ਤੇ ਮੈਨਹਟਨ ’ਚ ਹੋਈਆਂ 2 ਵੱਖਰੀਆਂ ਕਾਰਵਾਈਆਂ ਦੌਰਾਨ 30 ਕਿਲੋ ਤੋਂ ਵੱਧ ਕੋਕੀਨ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਰਾਮਦ ਨਸ਼ੇ ਦੀ ਬਾਜ਼ਾਰੀ ਕੀਮਤ ਕਰੀਬ 9 ਲੱਖ ਡਾਲਰ ਦੱਸੀ ਗਈ ਹੈ। ਪਹਿਲੇ ਮਾਮਲੇ ’ਚ ਕਨੈਕਟੀਕਟ ਵਾਸੀ ਜੋਸ਼ੂਆ ਵਰਗਸ ਨੂੰ ਬਰੁਕਲਿਨ ਦੇ ਈਸਟ ਵਿਲੀਅਮਜ਼ਬਰਗ ਤੋਂ ਕਾਬੂ ਕੀਤਾ ਗਿਆ। ਕੈਲੀਫੋਰਨੀਆ ਤੋਂ ਭੇਜੇ ਗਏ ਸ਼ੱਕੀ ਪਾਰਸਲਾਂ ਵਿਚੋਂ ਤਿੰਨ ਕਿਲੋ ਤੇ ਉਸ ਦੀ ਕਾਰ ਵਿਚ ਪਏ ਇਕ ਹੋਰ ਪਾਰਸਲ ਵਿਚੋਂ 8 ਕਿਲੋ ਕੋਕੀਨ ਮਿਲੀ। ਇਸੇ ਪਤੇ ’ਤੇ ਭੇਜੇ ਦੂਜੇ ਪਾਰਸਲ ਵਿਚੋਂ ਵੀ 8 ਕਿਲੋ ਕੋਕੀਨ ਬਰਾਮਦ ਹੋਈ। ਦੂਜੇ ਮਾਮਲੇ ਵਿਚ ਮੈਨਹਟਨ ਦੇ ਕਿਪਸ ਬੇਅ ਸਥਿਤ ਯੂ.ਪੀ.ਐੱਸ. ਸਟੋਰ ਤੋਂ 11 ਕਿਲੋ ਕੋਕੀਨ ਵਾਲਾ ਪਾਰਸਲ ਲੈਂਦਿਆਂ ਬਰੁਕਲਿਨ ਵਾਸੀ ਇਨੇਸ ਜ਼ੂਈਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਕੁਈਨਜ਼ ਵਾਸੀ ਟਾਇਰੋਨ ਵਾਟਸ ਨੂੰ ਵੀ ਹਿਰਾਸਤ ਵਿਚ ਲਿਆ, ਜੋ ਕਥਿਤ ਤੌਰ ’ਤੇ ਇਲਾਕੇ ਵਿਚ ਘੁੰਮ ਕੇ ਪੁਲਿਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਿਹਾ ਸੀ। ਉਸ ਦੀ ਕਾਰ ਵਿੱਚ ਦੋ ਬੱਚੇ ਵੀ ਮੌਜੂਦ ਸਨ। ਤਲਾਸ਼ੀ ਦੌਰਾਨ 4 ਹਜ਼ਾਰ ਡਾਲਰ ਨਕਦ, ਕੋਕੀਨ ਅਤੇ ਤਿੰਨ ਕਥਿਤ ਜਾਅਲੀ ਡਰਾਈਵਿੰਗ ਲਾਇਸੰਸ ਵੀ ਮਿਲੇ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖਾਨ ਨੂੰ ਹਸਪਤਾਲ ਭੇਜਣ ਦੇ ਹੁਕਮ ਦਾ ਕਾਂਗਰਸਮੈਨ ਸੁਹਾਸ ਸੁਬਰਮਨੀਅਮ ਵੱਲੋਂ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਰੀ ’ਚ ਨਿਸ਼ਾਨ ਸਾਹਿਬ ਦੀ ਸਥਾਪਨਾ
Ad Position 24