29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੱਪ ਨਾਲ ਜੇਤੂ ਟੀਮ ਬਲੂ-ਈਗਲ ਕਲੱਬ ਨੇ 2026 ਵਿਕਟੋਰੀਆ ਪੰਜਾਬੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ

ਮੈਲਬੌਰਨ, 28 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਕਰੇਨਬਰਨ ਯੂਨਾਈਟਿਡ ਕਲੱਬ ਦੇ ਪ੍ਰਬੰਧ ਹੇਠ ਵਿਕਟੋਰੀਆ ਪੰਜਾਬੀ ਫੁੱਟਬਾਲ ਲੀਗ ਕਰਵਾਈ ਗਈ। ਕਲੱਬ ਪੱਧਰ ਦੀ ਇਸ ਲੀਗ ਵਿੱਚ ਮੈਲਬੌਰਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 29-08-2026
ਮੈਲਬੌਰਨ, 28 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਕਰੇਨਬਰਨ ਯੂਨਾਈਟਿਡ ਕਲੱਬ ਦੇ ਪ੍ਰਬੰਧ ਹੇਠ ਵਿਕਟੋਰੀਆ ਪੰਜਾਬੀ ਫੁੱਟਬਾਲ ਲੀਗ ਕਰਵਾਈ ਗਈ। ਕਲੱਬ ਪੱਧਰ ਦੀ ਇਸ ਲੀਗ ਵਿੱਚ ਮੈਲਬੌਰਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਦੇ ਪਹਿਲੇ ਮੁਕਾਬਲੇ ਵਿੱਚ ਬਲੂ-ਈਗਲ ਕਲੱਬ ਨੇ ਅਫਗਾਨ ਕਲੱਬ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਦੂਜੇ ਸੈਮੀਫਾਈਨਲ ਵਿੱਚ ਵਾਈ.ਐੱਫ.ਸੀ. ਕਲੱਬ ਨੇ ਕਰੇਨਬਰਨ ਯੂਨਾਈਟਿਡ ਨੂੰ ਪੈਨਲਟੀ ਸ਼ੂਟਆਊਟ ਰਾਹੀਂ ਮਾਤ ਦਿੱਤੀ। ਫਾਈਨਲ ਮੁਕਾਬਲੇ ਵਿੱਚ ਬਲੂ-ਈਗਲ ਕਲੱਬ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਾਈ.ਐੱਫ.ਸੀ. ਕਲੱਬ ਨੂੰ 2-1 ਨਾਲ ਹਰਾ ਕੇ 2026 ਵਿਕਟੋਰੀਆ ਪੰਜਾਬੀ ਫੁੱਟਬਾਲ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਬਲੂ-ਈਗਲ ਕਲੱਬ ਦੇ ਕਪਤਾਨ ਦਲਬੀਰ ਦੂਹੜਾ ਨੇ ਜਿੱਤ ਦਾ ਸਿਹਰਾ ਸਮੂਹ ਖਿਡਾਰੀਆਂ ਦੀ ਦਿਲ-ਜਾਨ ਨਾਲ ਕੀਤੀ ਮਿਹਨਤ, ਟੀਮ ਵਰਕ ਅਤੇ ਖੇਡ ਭਾਵਨਾ ਨੂੰ ਦਿੰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਦੇ ਸਾਂਝੇ ਯਤਨਾਂ ਸਦਕਾ ਟੀਮ ਨੇ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਆਈਲੈਂਡ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 3 ਮੌਤਾਂ - ਨਸ਼ੇ ਦੀ ਹਾਲਤ ‘ਚ 16 ਸਾਲਾ ਚਾਲਕ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬੀ ਮੂਲ ਦੀ ਜੱਜ ਨੇ ਟਰੰਪ ਦੀ ‘ਡਾਕ ਰਾਹੀਂ ਵੋਟ’ ਯੋਜਨਾ ’ਤੇ ਲਾਈ ਰੋਕ
Ad Position 24