04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਟੈਕਸਾਸ ’ਚ ਜੰਗਲੀ ਅੱਗ ਦਾ ਕਹਿਰ, 90 ਹਜ਼ਾਰ ਏਕੜ ਤੋਂ ਵੱਧ ਰਕਬਾ ਸੜਿਆ

ਟੈਕਸਾਸ ’ਚ ਜੰਗਲੀ ਅੱਗ ਦਾ ਕਹਿਰ, 90 ਹਜ਼ਾਰ ਏਕੜ ਤੋਂ ਵੱਧ ਰਕਬਾ ਸੜਿਆ

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਨਿਊਯਾਰਕ, 4 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਸੂਬੇ ਟੈਕਸਾਸ ਦੇ ਉੱਤਰੀ ਹਿੱਸੇ ਵਿਚ ਲੱਗੀ ਜੰਗਲੀ ਅੱਗ 10ਵੇਂ ਦਿਨ ਵੀ ਜਾਰੀ ਹੈ। ਪਾਲੋ ਪਿੰਟੋ ਅਤੇ ਜੈਕ ਕਾਊਂਟੀਆਂ ਵਿਚ ਫੈਲੀ ਇਹ ਅੱਗ ਹੁਣ ਤੱਕ 90 ਹਜ਼ਾਰ ਏਕੜ ਤੋਂ ਵੱਧ ਰਕਬੇ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਅੱਗ ਬੁਝਾਊ ਟੀਮਾਂ ਇਸ ਉੱਪਰ ਕੇਵਲ 38 ਫ਼ੀਸਦੀ ਕਾਬੂ ਪਾ ਸਕੀਆਂ ਹਨ।ਅਧਿਕਾਰੀਆਂ ਮੁਤਾਬਕ ਅੱਗ ਨਾਲ 157 ਘਰ ਅਤੇ ਹੋਰ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ, ਜਦਕਿ 140 ਨੂੰ ਨੁਕਸਾਨ ਪਹੁੰਚਿਆ ਹੈ। ਅੱਗ ਬੁਝਾਉਣ ਵਾਲੀਆਂ ਟੀਮਾਂ ਨੇ 453 ਇਮਾਰਤਾਂ ਨੂੰ ਬਚਾ ਲਿਆ ਹੈ। ਰੌਸ ਅੱਗ ਨੂੰ ਉੱਤਰੀ ਟੈਕਸਾਸ ਦੀ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਜੰਗਲੀ ਅੱਗ ਦੱਸਿਆ ਗਿਆ ਹੈ।
ਪਾਲੋ ਪਿੰਟੋ ਕਾਊਂਟੀ ਦੇ ਰੌਸ ਇਲਾਕੇ ਨੇੜੇ ਸ਼ੁਰੂ ਹੋਈ ਇਹ ਅੱਗ ਪਹਿਲਾਂ ਸਿਰਫ਼ 25 ਏਕੜ ਵਿਚ ਫੈਲੀ ਹੋਈ ਸੀ ਪਰ ਤੇਜ਼ ਹਵਾਵਾਂ ਅਤੇ ਬੇਹੱਦ ਸੁੱਕੀ ਬਨਸਪਤੀ ਕਾਰਨ ਇਸ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ। ਅੱਗ ਨੇ ਜੈਕ ਕਾਊਂਟੀ ਦੇ ਨੇੜਲੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਕਾਰਨ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹਾਲਾਤ ਵਿਚ ਕੁਝ ਸੁਧਾਰ ਮਗਰੋਂ ਇਹ ਹੁਕਮ ਵਾਪਸ ਲੈ ਲਏ ਗਏ ਹਨ ਪਰ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।ਅੱਗ ਦੀ ਲਪੇਟ ਵਿੱਚ ਆਉਣ ਨਾਲ ਵਰਥ ਰੈਂਚ ਦੀਆਂ ਕਈ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਉਸ ਸਮੇਂ ਉੱਥੇ ਕੋਈ ਸਕਾਊਟ, ਕੈਂਪਰ ਜਾਂ ਮਹਿਮਾਨ ਮੌਜੂਦ ਨਹੀਂ ਸੀ ਅਤੇ ਕੈਂਪ ਦੇ ਰੇਂਜਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜੰਗਲੀ ਅੱਗ ਅਤੇ ਸੰਘਣੇ ਧੂੰਏਂ ਕਾਰਨ ਕਈ ਸਕੂਲਾਂ ਨੂੰ ਕਲਾਸਾਂ ਰੱਦ ਕਰਨੀਆਂ ਜਾਂ ਦੇਰੀ ਨਾਲ ਸ਼ੁਰੂ ਕਰਨੀਆਂ ਪਈਆਂ ਸਨ। ਹੁਣ ਸਕੂਲਾਂ ਦਾ ਕੰਮਕਾਜ ਆਮ ਵਾਂਗ ਹੋ ਗਿਆ ਹੈ। ਅੱਗ ਕਾਰਨ ਬੰਦ ਕੀਤਾ ਗਿਆ ਯੂਐੱਸ ਹਾਈਵੇਅ 180 ਵੀ ਮੁੜ ਖੋਲ੍ਹ ਦਿੱਤਾ ਗਿਆ ਹੈ, ਜਦਕਿ ਪ੍ਰਭਾਵਿਤ ਖੇਤਰ ਦੇ ਉੱਪਰ ਜਹਾਜ਼ਾਂ ਦੀ ਆਵਾਜਾਈ ’ਤੇ ਆਰਜ਼ੀ ਰੋਕ ਅਜੇ ਵੀ ਲਾਗੂ ਹੈ।ਜ਼ਮੀਨੀ ਮਸ਼ੀਨਾਂ ਅਤੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਅੱਗ ਬੁਝਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਕ ਮਹੀਨੇ ਤੋਂ ਵੱਧ ਸਮੇਂ ਤੋਂ ਮੀਂਹ ਨਾ ਪੈਣ, ਸੁੱਕੀ ਘਾਹ ਅਤੇ ਤੇਜ਼ ਹਵਾਵਾਂ ਕਾਰਨ ਉੱਤਰੀ ਟੈਕਸਾਸ ਵਿੱਚ ਹੋਰ ਅੱਗਾਂ ਲੱਗਣ ਦਾ ਖ਼ਤਰਾ ਵੀ ਵਧਿਆ ਹੋਇਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਚੰਗਿਆੜੀ ਜਾਂ ਅੱਗ ਪੈਦਾ ਕਰਨ ਵਾਲੀਆਂ ਬਾਹਰੀ ਸਰਗਰਮੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਨਹੀਂ ਚੱਲ ਰਹੀ-ਵੈਂਸ ਅਗਲੀ ਖ਼ਬਰ ਖ਼ਾਨਪੁਰ ਵਿਖੇ ਕਈ ਪਰਿਵਾਰਾਂ ਵਲੋਂ ‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਨਾਲ ਚੱਲਣ ਦਾ ਐਲਾਨ ਸਮੂਹ ਵਰਗਾਂ ਦੇ ਲੋਕ ਭਾਈ...
Ad Position 24