07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਜ਼ੁਰਗਾਂ ਨਾਲ 25 ਕਰੋੜ ਡਾਲਰ ਦੀ ਠੱਗੀ ਦਾ ਮੁੱਖ ਮੁਲਜ਼ਮ ਜੇ.ਐੱਫ.ਕੇ. ਏਅਰਪੋਰਟ ’ਤੇ ਦਬੋਚਿਆ

ਨਿਊਯਾਰਕ, 6 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਜ਼ੁਰਗਾਂ ਦੀ ਉਮਰ ਭਰ ਦੀ ਕਮਾਈ ਹੜੱਪਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਮੁੱਖ ਮੁਲਜ਼ਮ ਨੂੰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਨਿਊਯਾਰਕ, 6 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਜ਼ੁਰਗਾਂ ਦੀ ਉਮਰ ਭਰ ਦੀ ਕਮਾਈ ਹੜੱਪਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਮੁੱਖ ਮੁਲਜ਼ਮ ਨੂੰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਅਧਿਕਾਰੀਆਂ ਮੁਤਾਬਕ 35 ਸਾਲਾ ਮੁਜ਼ਾਮਿਲ ਅਹਿਮਦ ਅਮਰੀਕਾ ਛੱਡਣ ਲਈ ਉਡਾਣ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਹਿਮਦ ਵਿਰੁੱਧ ਸੰਗਠਿਤ ਅਪਰਾਧ ਰਾਹੀਂ ਚੋਰੀ, ਬਜ਼ੁਰਗਾਂ ਦਾ ਵਿੱਤੀ ਸ਼ੋਸ਼ਣ ਅਤੇ ਹਵਾਲਾ ਰਾਸ਼ੀ ਦੇ ਦੋਸ਼ ਲਗਾਏ ਗਏ ਹਨ।ਅਹਿਮਦ ਦੇ ਗਰੋਹ ਵਲੋਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ 200 ਤੋਂ ਵੱਧ ਬਜ਼ੁਰਗਾਂ ਨੂੰ 25 ਕਰੋੜ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਪਹੁੰਚਾਇਆ। ਇਸ ਨੈੱਟਵਰਕ ਨਾਲ ਸੰਬੰਧਿਤ ਲਗਭਗ 13 ਕਰੋੜ ਡਾਲਰ ਦਾ ਸੋਨਾ ਜ਼ਬਤ ਕੀਤਾ ਜਾ ਚੁੱਕਾ ਹੈ ਅਤੇ 40 ਤੋਂ ਵੱਧ ਵਿਅਕਤੀਆਂ ਵਿਰੁੱਧ ਦੋਸ਼ ਆਇਦ ਹੋਏ ਹਨ।ਇਕੱਲੇ ਇਕ ਪੀੜਤ ਨੂੰ 20 ਲੱਖ ਡਾਲਰ ਦਾ ਨੁਕਸਾਨ ਹੋਇਆ ਸੀ।ਜਾਂਚਕਾਰਾਂ ਦਾ ਦਾਅਵਾ ਹੈ ਕਿ ਅਹਿਮਦ ਨਿਊਜਰਸੀ ਤੋਂ ਕਥਿਤ ਵਿੱਤੀ ਨੈੱਟਵਰਕ ਚਲਾਉਂਦਾ ਸੀ। ਉਸ ਨੇ ਚੋਰੀ ਦੀ ਰਕਮ ਦਾ ਅਸਲੀ ਸਰੋਤ ਲੁਕਾਉਣ ਲਈ ਕਈ ਕਾਗਜ਼ੀ ਕੰਪਨੀਆਂ ਬਣਾਈਆਂ। ਇਨ੍ਹਾਂ ਰਾਹੀਂ ਬਜ਼ੁਰਗਾਂ ਕੋਲੋਂ ਹਾਸਲ ਕੀਤਾ ਸੋਨਾ ਫਲੋਰੀਡਾ ਦੀ ਇਕ ਰਿਫਾਇਨਰੀ ਤੱਕ ਪਹੁੰਚਾਇਆ ਜਾਂਦਾ ਸੀ। ਬਾਅਦ ਵਿਚ ਸੋਨੇ ਅਤੇ ਨਕਦੀ ਨੂੰ ਕ੍ਰਿਪਟੋਕਰੰਸੀ ਵਿਚ ਬਦਲ ਕੇ ਅਮਰੀਕਾ ਤੋਂ ਬਾਹਰ ਭੇਜ ਦਿੱਤਾ ਜਾਂਦਾ ਸੀ। ਤਸਵੀਰ: ਅਹਿਮਦ ਮੁਜ਼ਾਮਿਲ ਅਹਿਮਦ

Ad Position 22
No active advertisement
ਪਿਛਲੀ ਖ਼ਬਰ ਸਲੋਹ ’ਚ ਜਨਮ ਅਸ਼ਟਮੀ ਦੀਆਂ ਰੌਣਕਾਂ ਅਗਲੀ ਖ਼ਬਰ ਅਮੋਲਕ ਸਿੰਘ ਗਾਖਲ ਦੇ ਪੁੱਤਰ ਦੇ ਅਨੰਦ ਕਾਰਜ ਸਮੇਂ ਦੇਸ਼-ਵਿਦੇਸ਼ ਤੋਂ ਪੁੱਜੀਆ ਅਹਿਮ ਹਸਤੀਆਂ
Ad Position 24