09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਅਮਰੀਕਾ ’ ਚ ਪੰਜਾਬੀ ਟਰੱਕ ਡਰਾਈਵਰ ਤੋਂ 38 ਲੱਖ ਡਾਲਰ ਦੀ ਕੋਕੀਨ ਬਰਾਮਦ

ਸਾਨ ਫਰਾਂਸਿਸਕੋ/ਨਿਊਯਾਰਕ, 8 ਸਤੰਬਰ (ਐਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸਾਸ਼ਨ ਜਦੋਂ ਪ੍ਰਵਾਸ ਤੇ ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ ਤਾਂ ਇਸ ਦਰਮਿਆਨ ਇੰਡਿਆਨਾ ਸੂਬੇ ਦੀ ਪੁਟਨਮ ਕਾਂਉਂਟੀ ਵਿਚ ਪੁਲਿਸ ਨੇ ਲੰਘੇ ਐਤਵਾਰ ਨੂੰ ਇਕ ਟ੍ਰੈਫਿਕ ਸਟਾਪ ’ਤੇ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਲਗਭਗ 38 ਲੱਖ ਡਾਲਰ (ਕਰੀਬ 36 ਕਰੋੜ ਰੁਪਏ) ਕੀਮਤ ਦੀ ਕੋਕੀਨ ਬਰਾਮਦ ਕੀਤੀ ਹੈ।

Ad Position 21
repet_subhas-goyals [Copy P29]
ਹਰਪ੍ਰੀਤ ਸਿੰਘ 09-09-2026


ਸਾਨ ਫਰਾਂਸਿਸਕੋ/ਨਿਊਯਾਰਕ, 8 ਸਤੰਬਰ (ਐਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸਾਸ਼ਨ ਜਦੋਂ ਪ੍ਰਵਾਸ ਤੇ ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ ਤਾਂ ਇਸ ਦਰਮਿਆਨ ਇੰਡਿਆਨਾ ਸੂਬੇ ਦੀ ਪੁਟਨਮ ਕਾਂਉਂਟੀ ਵਿਚ ਪੁਲਿਸ ਨੇ ਲੰਘੇ ਐਤਵਾਰ ਨੂੰ ਇਕ ਟ੍ਰੈਫਿਕ ਸਟਾਪ ’ਤੇ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਲਗਭਗ 38 ਲੱਖ ਡਾਲਰ (ਕਰੀਬ 36 ਕਰੋੜ ਰੁਪਏ) ਕੀਮਤ ਦੀ ਕੋਕੀਨ ਬਰਾਮਦ ਕੀਤੀ ਹੈ।ਪੁਲਿਸ ਵਲੋਂ ਉਕਤ ਪੰਜਾਬੀ ਟਰੱਕ ਡਰਾਈਵਰ ਹਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।ਆਈ.ਐਸ.ਪੀ. ਕ੍ਰਿਮੀਨਲ ਇੰਟਰਡਿਕਸ਼ਨ ਯੂਨਿਟ ਨੇ ਪੁਟਨਮ ਕਾਉਂਟੀ ਵਿਚ ਹਾਈ ਵੇਅ ਆਈ-70 ’ਤੇ ਪੂਰਬ ਵੱਲ ਜਾ ਰਹੇ ਇਕ ਵਪਾਰਕ ਮੋਟਰ ਵਾਹਨ ‘ਤੇ ਇਕ ਟ੍ਰੈਫਿਕ ਸਟਾਪ ਲਗਾਇਆ। ਡਰਾਈਵਰ ਹਰਪ੍ਰੀਤ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਮੈਮਫ਼ਿਸ, ਟੈਨੇਸੀ ਤੋਂ ਇੰਡੀਆਨਾਪੋਲਿਸ ਲਈ ਇਕ ਖਾਲੀ ਟ੍ਰੇਲਰ ਲਿਜਾ ਰਿਹਾ ਹੈ। ਰੋਕਣ ’ਤੇ ਅਧਿਕਾਰੀਆਂ ਅਨੁਸਾਰ ਡਰਾਈਵਰ ਟਰਾਂਸਪੋਰਟ ਮਿਆਰਾਂ ’ਤੇ ਸਹੀ ਉਤਰਦਾ ਨਹੀਂ ਲੱਗ ਰਿਹਾ ਸੀ, ਜਿਸ ਕਾਰਨ ਵਾਹਨ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ। ਵਾਹਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ 277 ਪੌਂਡ ਕੋਕੀਨ ਵਾਲੇ ਕਈ ਡਫਲ ਬੈਗ ਮਿਲੇ। ਹਰਪ੍ਰੀਤ ਸਿੰਘ ਨੂੰ ਪੁਟਨਮ ਕਾਉਂਟੀ ਜੇਲ੍ਹ ਲਿਜਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਸਜਾਇਆ ਜਾਵੇਗਾ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ-ਸ਼ੇਰਗਿੱਲ ਅਗਲੀ ਖ਼ਬਰ ਆ ਸਟ੍ਰੇਲੀਆ ’ਚ ਮਾਂ ਬੋਲੀ ਪੰਜਾਬੀ ਨੂੰ ਮਿਲਣ ਲੱਗੀ ਸਰਕਾਰੀ ਮਾਨਤਾ
Ad Position 24