ਖ਼ਾਲਸਾ ਸਕੂਲਜ਼ ਸੰਸਥਾ ਦੀ ਸਥਾਪਨਾ ਦੀ 40 ਵੀਂ ਵਰੇਗੰਢ ਸੰਬੰਧੀ ਧਾਰਮਿਕ ਸਮਾਗਮ
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇਕ ਗਿਣੇ ਜਾਂਦੇ ਖ਼ਾਲਸਾ ਸਕੂਲਜ਼ ਸੰਸਥਾ ਵਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 1986 ਵਿਚ ਹੋਂਦ ਵਿਚ ਆਈ ਖਾਲਸਾ ਸਕੂਲਜ਼ ਸੰਸਥਾ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ।
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇਕ ਗਿਣੇ ਜਾਂਦੇ ਖ਼ਾਲਸਾ ਸਕੂਲਜ਼ ਸੰਸਥਾ ਵਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 1986 ਵਿਚ ਹੋਂਦ ਵਿਚ ਆਈ ਖਾਲਸਾ ਸਕੂਲਜ਼ ਸੰਸਥਾ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ। ਜਾਣਕਾਰੀ ਸਾਂਝੀ ਕਰਦਿਆਂ ਉਕਤ ਸੰਸਥਾ ਦੀ ਡਾਇਰੈਕਟਰ ਗੁਰਮਿੰਦਰ ਕੌਰ ਮਲਿਕ ਅਤੇ ਧਾਰਮਿਕ ਵਿਭਾਗ ਦੇ ਮੁਖੀ ਭਾਈ ਕੁਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਖ਼ਾਲਸਾ ਸਕੂਲ ਨਿਊਟਨ, ਸਰੀ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਇਕ ਧਾਰਮਿਕ ਦੇ ਪਰਿਵਾਰਿਕ ਸਮਾਗਮ ਅਯੋਜਿਤ ਕਰਵਾਇਆ ਗਿਆ, ਜਿਸ ਦੌਰਾਨ ਸਕੂਲੀ ਬੱਚਿਆਂ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਨਿਰੰਜਨ ਸਿੰਘ ਅਤੇ ਉਨਾਂ ਦੇ ਰਾਗੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਲਈ ਸਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ‘ਵਾਲ ਆਫ਼ ਆਨਰ’ ਦਾ ਉਦਘਾਟਨ ਵੀ ਕੀਤਾ ਗਿਆ।