09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਨਹੀਂ ਦਿੱਤਾ ਗਿਆ

ਲੰਡਨ, 8 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ ਸਰਕਾਰ ਵਲੋਂ ਵਿਦੇਸ਼ੀਆਂ ਨਾਲ ਕੀਤੇ ਜਾ ਰਹੇ ਪੱਖਪਾਤੀ ਵਿਹਾਰ ਦੀਆਂ ਖ਼ਬਰਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਅਜਿਹੀ ਇਕ ਹੋਰ ਮਿਸਾਲ ਬੀਤੇ ਦਿਨੀ ਸਾਹਮਣੇ ਆਈ, ਜਦੋਂ ਇੰਗਲੈਂਡ ਦੀਆਂ ਖ਼ਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਲੰਡਨ, 8 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕਾ ਸਰਕਾਰ ਵਲੋਂ ਵਿਦੇਸ਼ੀਆਂ ਨਾਲ ਕੀਤੇ ਜਾ ਰਹੇ ਪੱਖਪਾਤੀ ਵਿਹਾਰ ਦੀਆਂ ਖ਼ਬਰਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਅਜਿਹੀ ਇਕ ਹੋਰ ਮਿਸਾਲ ਬੀਤੇ ਦਿਨੀ ਸਾਹਮਣੇ ਆਈ, ਜਦੋਂ ਇੰਗਲੈਂਡ ਦੀਆਂ ਖ਼ਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਅਤੇ ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕੈਨੇਡਾ ਤੋਂ ਯੂ.ਕੇ. ਦੀ ਵਾਪਸੀ ਉਡਾਣ ਦਾ ਅਮਰੀਕਾ ਦੇ ਵਾਸ਼ਿੰਗਟਨ ਹਵਾਈ ਅੱਡੇ ’ਤੇ 50 ਮਿੰਟ ਦਾ ਠਹਿਰਾਅ ਸੀ। ਪਰ ਏਨੇ ਥੋੜੇ ਸਮੇਂ ਵਾਸਤੇ ਵੀ ਉਨ੍ਹਾਂ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਐਂਟਰੀ ਕਲੀਅਰੈਂਸ ਦੇਣ ਤੋਂ ਨਾਂਹ ਕਰ ਦਿੱਤੀ ਗਈ, ਜਦਕਿ ਉਹ ਸਾਲ 2010 ਅਤੇ 2015 ਦੌਰਾਨ ਦੋ ਵਾਰ ਅਮਰੀਕਾ ਜਾ ਚੁੱਕਾ ਹੈ। ਇਹ ਸ਼ਪਸ਼ਟ ਨਹੀਂ ਹੋ ਸਕਿਆ ਕਿ ਇਹ ਵਰਤਾਰਾ ਅਮਰੀਕਾ ਦੀ ਵਿਦੇਸ਼ੀਆਂ ਪ੍ਰਤੀ ਅਪਣਾਈ ਗਈ ਨੀਤੀ ਦਾ ਹਿੱਸਾ ਹੈ ਜਾਂ ਕੁਝ ਹੋਰ ਹੈ। ਤਸਵੀਰ: ਲੰਡਨ ਪਿਕ 5
Ad Position 22
No active advertisement
ਪਿਛਲੀ ਖ਼ਬਰ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦਾ ਬ੍ਰਿਸਬੇਨ ਪੁੱਜਣ ’ ਤੇ ਭਰਵਾਂ ਸਵਾਗਤ ਅਗਲੀ ਖ਼ਬਰ 158 ਵਾਂ ਸਾਨਿਚ ਮੇਲਾ ਤਿੰਨ ਦਿਨਾਂ ਦੀਆਂ ਰੌਣਕਾਂ ਉਪਰੰਤ ਸਮਾਪਤ
Ad Position 24