ਟੈਰਿਫ਼ ਵਿਵਾਦ ਕਾਰਨ ਬੀ.ਸੀ. ਵਾਸੀਆਂ ਨੇ ਅਮਰੀਕਾ ਵੱਲ ਜਾਣ ਤੋਂ ਮੋੜਿਆ ਮੂੰਹ
ਸਰਹੱਦ ’ਤੇ ਆਵਾਜਾਈ ਘਟੀ
ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਵਿਚਾਲੇ ਟੈਰਿਫ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀ.
ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਵਿਚਾਲੇ ਟੈਰਿਫ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀ.ਸੀ. ਅਤੇ ਅਮਰੀਕਾ ਨੂੰ ਜੋੜਨ ਵਾਲੇ ਸਰਹੱਦੀ ਲਾਂਘਿਆਂ ’ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਕਾਫ਼ੀ ਘਟੀ ਹੈ।ਗਰਮੀਆਂ ਦਾ ਮੌਸਮ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਅਮਰੀਕਾ ਜਾਣ ਦਾ ਰੁਝੇਵਿਆਂ ਭਰਿਆ ਸਮਾਂ ਹੁੰਦਾ ਸੀ। ਵੱਡੀ ਗਿਣਤੀ ਲੋਕ ਸਰਹੱਦ ਪਾਰ ਕਰਕੇ ਇੱਕ ਦਿਨ ਲਈ ਖਰੀਦਦਾਰੀ ਕਰਨ ਜਾਂ ਲੰਬੀਆਂ ਛੁੱਟੀਆਂ ਮਨਾਉਣ ਵਾਸ਼ਿੰਗਟਨ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵੱਲ ਜਾਂਦੇ ਸਨ। ਪਰ ਇਸ ਵਾਰ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ।ਕੈਨੇਡਾ-ਅਮਰੀਕਾ ਵਿਚਾਲੇ ਵਧੇ ਟੈਰਿਫ਼ ਵਿਵਾਦ ਦਾ ਅਸਰ ਸਰਹੱਦ ਪਾਰ ਆਵਾਜਾਈ ਉੱਤੇ ਵੀ ਦਿਖਾਈ ਦੇ ਰਿਹਾ ਹੈ ਅਤੇ ਬੀ.ਸੀ. ਵੱਲੋਂ ਵਾਸ਼ਿੰਗਟਨ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਇਸ ਨਾਲ ਉਹ ਸਰਹੱਦੀ ਲਾਂਘੇ, ਜਿੱਥੇ ਗਰਮੀਆਂ ਦੌਰਾਨ ਲੰਬੀਆਂ ਕਤਾਰਾਂ ਆਮ ਦ੍ਰਿਸ਼ ਹੁੰਦੀਆਂ ਸਨ, ਹੁਣ ਪਹਿਲਾਂ ਵਰਗੀ ਗਹਿਮੀ ਨਜ਼ਰ ਨਹੀਂ ਆਉਂਦੀ