17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਏਸ਼ਿਆਈ ਖੇਡਾਂ ਕੱਲ੍ਹ ਤੋਂ

ਜਲੰਧਰ, 17 ਸਤੰਬਰ (ਡਾ. ਜਤਿੰਦਰ ਸਾਬੀ)-ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਭਾਰਤ ਦੀ ਲਗਾਤਾਰ ਵਧ ਰਹੀ ਖੇਡ ਤਾਕਤ ਨੂੰ ਅੱਗੇ ਲਿਜਾਣ ਲਈ ਭਾਰਤੀ ਖਿਡਾਰੀ ਇਕ ਵਾਰ ਫਿਰ ਵੱਡੇ ਮੰਚ ’ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

Ad Position 21
No active advertisement
ਅਜੀਤ ਡੈਸਕ 18-09-2026

ਜਲੰਧਰ, 17 ਸਤੰਬਰ (ਡਾ. ਜਤਿੰਦਰ ਸਾਬੀ)-ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਭਾਰਤ ਦੀ ਲਗਾਤਾਰ ਵਧ ਰਹੀ ਖੇਡ ਤਾਕਤ ਨੂੰ ਅੱਗੇ ਲਿਜਾਣ ਲਈ ਭਾਰਤੀ ਖਿਡਾਰੀ ਇਕ ਵਾਰ ਫਿਰ ਵੱਡੇ ਮੰਚ ’ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਜਪਾਨ ਦੇ ਆਈਚੀ-ਨਾਗੋਆ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 ਵਿਚ ਖੇਡਾਂ ਦੀ ਗਿਣਤੀ ਤਾਂ ਵਧੀ ਹੈ ਪਰ ਤਗ਼ਮਿਆਂ ਦੇ ਮੁਕਾਬਲੇ ਪਿਛਲੀਆਂ ਏਸ਼ਿਆਈ ਖੇਡਾਂ ਨਾਲੋਂ ਘੱਟ ਹੋਣ ਕਾਰਨ ਹਰ ਮੁਕਾਬਲਾ ਹੋਰ ਵੀ ਮਹੱਤਵਪੂਰਨ ਬਣ ਗਿਆ ਹੈ।ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ 43 ਖੇਡਾਂ, 71 ਈਵੈਟਸ ਅਤੇ 469 ਤਗ਼ਮਾ ਮੁਕਾਬਲੇ ਹੋਣਗੇ। ਹਾਂਗਝੂ ਏਸ਼ਿਆਈ ਖੇਡਾਂ ਦੇ ਮੁਕਾਬਲੇ ਇਸ ਵਾਰ ਤਿੰਨ ਹੋਰ ਖੇਡਾਂ ਅਤੇ 10 ਹੋਰ ਈਵੈਟਸ ਸ਼ਾਮਲ ਕੀਤੀਆਂ ਗਈਆਂ ਹਨ, ਪਰ ਤਗ਼ਮਾ ਮੁਕਾਬਲੇ 12 ਘੱਟ ਹੋਣਗੇ। ਇਸ ਨਾਲ ਖਿਡਾਰੀਆਂ ਲਈ ਕੁਆਲੀਫਿਕੇਸ਼ਨ ਅਤੇ ਤਗ਼ਮੇ ਦੀ ਦੌੜ ਹੋਰ ਸਖ਼ਤ ਹੋਣ ਦੀ ਉਮੀਦ ਹੈ। ਆਈਚੀ-ਨਾਗੋਆ ਵਿਚ ਭਾਰਤ ਦੇ ਲਗਭਗ 501 ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਇਸ ਪ੍ਰਦਰਸ਼ਨ ਨੂੰ ਹੋਰ ਉੱਚਾਈ ਦੇਣ ਲਈ ਮੈਦਾਨ ਵਿਚ ਉਤਰਣਗੇ।

Ad Position 22
No active advertisement
ਪਿਛਲੀ ਖ਼ਬਰ ਗ਼ੈਰ - ਰਿਹਾਇਸ਼ੀ ਸੀ . ਡੀ . ਐਲ . ਨਿਯਮਾਂ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼ ਅਗਲੀ ਖ਼ਬਰ ਐਚ.ਏ.ਐਲ. ਹਵਾਈ ਸੈਨਾ ਨੂੰ ਅੱਜ ਸੌਂਪੇਗਾ ਤੇਜਸ ਟ੍ਰੇਨਰ ਜਹਾਜ਼
Ad Position 24