18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐਬੀ ਗੇਟ ਹਮਲੇ ’ਚ ਭੂਮਿਕਾ ਲਈ ਆਈ.ਐਸ.ਆਈ.ਐਸ.-ਕੇ. ਮੈਂਬਰ ਮੁਹੰਮਦ ਸ਼ਰੀਫੁੱਲਾਹ ਨੂੰ 20 ਸਾਲ ਦੀ ਕੈਦ

ਨਿਊਯਾਰਕ, 18 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ’ਤੇ 2021 ਵਿਚ ਹੋਏ ਭਿਆਨਕ ਐਬੀ ਗੇਟ ਆਤਮਘਾਤੀ ਹਮਲੇ ਸਮੇਤ ਕਈ ਅੱਤਵਾਦੀ ਹਮਲਿਆਂ ਵਿੱਚ ਭੂਮਿਕਾ ਨਿਭਾਉਣ ਵਾਲੇ ਆਈਐਸਆਈਐਸ-ਕੇ ਮੈਂਬਰ ਮੁਹੰਮਦ ਸ਼ਰੀਫੁੱਲਾਹ ਨੂੰ ਅਮਰੀਕਾ ਵਿਚ 20 ਸਾਲ ਦੀ ਸੰਘੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਅਫ਼ਗਾਨ ਨਾਗਰਿਕ ਸ਼ਰੀਫੁੱਲਾਹ ਕਰੀਬ ਇੱਕ ਦਹਾਕੇ ਤੱਕ ਇਸ ਅੱਤਵਾਦੀ ਸੰਗਠਨ ਲਈ ਕੰਮ ਕਰਦਾ ਰਿਹਾ ਅਤੇ ਇੱਕ ਦਰਜਨ ਤੋਂ ਵੱਧ ਹਮਲਿਆਂ ਵਿੱਚ ਉਸ ਦੀ ਭੂਮਿਕਾ ਰਹੀ।

Ad Position 21
No active advertisement
ਮੁਹੰਮਦ ਸ਼ਰੀਫ਼ੁੱਲਾ 19-09-2026
ਨਿਊਯਾਰਕ, 18 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ’ਤੇ 2021 ਵਿਚ ਹੋਏ ਭਿਆਨਕ ਐਬੀ ਗੇਟ ਆਤਮਘਾਤੀ ਹਮਲੇ ਸਮੇਤ ਕਈ ਅੱਤਵਾਦੀ ਹਮਲਿਆਂ ਵਿੱਚ ਭੂਮਿਕਾ ਨਿਭਾਉਣ ਵਾਲੇ ਆਈਐਸਆਈਐਸ-ਕੇ ਮੈਂਬਰ ਮੁਹੰਮਦ ਸ਼ਰੀਫੁੱਲਾਹ ਨੂੰ ਅਮਰੀਕਾ ਵਿਚ 20 ਸਾਲ ਦੀ ਸੰਘੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਅਫ਼ਗਾਨ ਨਾਗਰਿਕ ਸ਼ਰੀਫੁੱਲਾਹ ਕਰੀਬ ਇੱਕ ਦਹਾਕੇ ਤੱਕ ਇਸ ਅੱਤਵਾਦੀ ਸੰਗਠਨ ਲਈ ਕੰਮ ਕਰਦਾ ਰਿਹਾ ਅਤੇ ਇੱਕ ਦਰਜਨ ਤੋਂ ਵੱਧ ਹਮਲਿਆਂ ਵਿੱਚ ਉਸ ਦੀ ਭੂਮਿਕਾ ਰਹੀ।ਅਦਾਲਤੀ ਰਿਕਾਰਡ ਅਨੁਸਾਰ 26 ਅਗਸਤ 2021 ਨੂੰ ਅਮਰੀਕੀ ਅਤੇ ਸਹਿਯੋਗੀ ਫੌਜਾਂ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢ ਰਹੀਆਂ ਸਨ। ਇਸ ਦੌਰਾਨ ਆਈਐਸਆਈਐਸ-ਕੇ ਨੇ ਸ਼ਰੀਫੁੱਲਾਹ ਨੂੰ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ਦੀ ਨਿਗਰਾਨੀ ਕਰਨ ਲਈ ਭੇਜਿਆ ਸੀ। ਉਸ ਨੇ ਰਸਤੇ ਦੀ ਜਾਂਚ ਕਰਕੇ ਸੰਗਠਨ ਦੇ ਆਗੂਆਂ ਨੂੰ ਉੱਥੇ ਤਾਲਿਬਾਨ ਦੀਆਂ ਜਾਂਚ ਚੌਕੀਆਂ ਨਾ ਹੋਣ ਦੀ ਜਾਣਕਾਰੀ ਦਿੱਤੀ।ਕੁਝ ਘੰਟਿਆਂ ਬਾਅਦ ਆਈਐਸਆਈਐਸ-ਕੇ ਦੇ ਆਤਮਘਾਤੀ ਹਮਲਾਵਰ ਅਬਦੁਲ ਰਹਿਮਾਨ ਅਲ-ਲੋਗਾਰੀ ਨੇ ਐਬੀ ਗੇਟ ’ਤੇ ਧਮਾਕਾ ਕਰ ਦਿੱਤਾ। ਇਸ ਹਮਲੇ ਵਿੱਚ 13 ਅਮਰੀਕੀ ਫੌਜੀਆਂ ਸਮੇਤ ਕਰੀਬ 160 ਆਮ ਨਾਗਰਿਕ ਮਾਰੇ ਗਏ ਸਨ। ਸ਼ਰੀਫੁੱਲਾਹ ਅਤੇ ਅਲ-ਲੋਗਾਰੀ ਪਹਿਲਾਂ ਅਫ਼ਗਾਨਿਸਤਾਨ ਦੀ ਇੱਕ ਜੇਲ੍ਹ ਵਿੱਚ ਇਕੱਠੇ ਰਹਿ ਚੁੱਕੇ ਸਨ।ਨਿਆਂ ਵਿਭਾਗ ਮੁਤਾਬਕ ਸ਼ਰੀਫੁੱਲਾਹ ਦੀਆਂ ਸਰਗਰਮੀਆਂ ਸਿਰਫ਼ ਐਬੀ ਗੇਟ ਹਮਲੇ ਤੱਕ ਸੀਮਤ ਨਹੀਂ ਸਨ। 2016 ਵਿੱਚ ਕਾਬੁਲ ਵਿੱਚ ਕੈਨੇਡੀਅਨ ਦੂਤਾਵਾਸ ਦੀ ਸੁਰੱਖਿਆ ਕਰ ਰਹੇ ਨੇਪਾਲੀ ਗਾਰਡਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਤਮਘਾਤੀ ਹਮਲੇ ਤੋਂ ਪਹਿਲਾਂ ਉਸ ਨੇ ਇਲਾਕੇ ਦੀ ਨਿਗਰਾਨੀ ਕੀਤੀ ਅਤੇ ਹਮਲਾਵਰ ਨੂੰ ਘਟਨਾ ਸਥਾਨ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।ਮਾਰਚ 2024 ਵਿੱਚ ਮਾਸਕੋ ਨੇੜੇ ਕ੍ਰੋਕਸ ਸਿਟੀ ਹਾਲ ’ਤੇ ਹੋਏ ਹਮਲੇ ਨਾਲ ਵੀ ਉਸ ਦਾ ਸਬੰਧ ਸਾਹਮਣੇ ਆਇਆ। ਅਧਿਕਾਰੀਆਂ ਅਨੁਸਾਰ ਉਸ ਨੇ ਹਮਲਾਵਰਾਂ ਨੂੰ ਏਕੇ ਕਿਸਮ ਦੀਆਂ ਰਾਈਫਲਾਂ ਅਤੇ ਹੋਰ ਹਥਿਆਰ ਵਰਤਣ ਬਾਰੇ ਜਾਣਕਾਰੀ ਦਿੱਤੀ ਅਤੇ ਹਮਲੇ ਦੌਰਾਨ ਉਨ੍ਹਾਂ ਨਾਲ ਸੰਪਰਕ ਵਿੱਚ ਰਿਹਾ। ਇਸ ਹਮਲੇ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ। ਅਮਰੀਕੀ ਅਧਿਕਾਰੀਆਂ ਮੁਤਾਬਕ 2016 ਤੋਂ 2025 ਤੱਕ ਸ਼ਰੀਫੁੱਲਾਹ ਨੇ। ਆਈ.ਐਸ.ਆਈ.ਐਸ.-ਕੇ. ਲਈ ਹਮਲਿਆਂ ਤੋਂ ਪਹਿਲਾਂ ਨਿਗਰਾਨੀ ਕਰਨ, ਆਤਮਘਾਤੀ ਹਮਲਾਵਰਾਂ ਨੂੰ ਲਿਜਾਣ, ਹਥਿਆਰ ਪਹੁੰਚਾਉਣ, ਸੰਗਠਨ ਦੇ ਮੈਂਬਰਾਂ ਵਿਚਕਾਰ ਸੁਨੇਹੇ ਪਹੁੰਚਾਉਣ ਅਤੇ ਪ੍ਰਚਾਰ ਲਈ ਧਮਾਕਿਆਂ ਦੀਆਂ ਵੀਡੀਓ ਬਣਾਉਣ ਵਰਗੇ ਕੰਮ ਕੀਤੇ।ਸ਼ਰੀਫੁੱਲਾਹ ਨੂੰ 2025 ਵਿਚ ਕਾਬੂ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਐਫ.ਬੀ.ਆਈ. ਦੇ ਵਾਸ਼ਿੰਗਟਨ ਫੀਲਡ ਦਫ਼ਤਰ ਵਲੋਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੋਨ ਚਿੜੀ ਸਕੂਲ ਵਲੋਂ ਸਾਲਾਨਾ ਸਮਾਗਮ 25 ਨੂੰ ਅਗਲੀ ਖ਼ਬਰ ਰਿਫੌਰਮ ਯੂ.ਕੇ. ਦੇ ਆਗੂ ਅਤੇ ਪ੍ਰਵਾਸੀ ਮਾਪਿਆਂ ਦੇ ਪੁੱਤਰ ਜ਼ਿਆ ਯੂਸਫ਼ ਨੇ ਯੂ.ਕੇ. ਦੀ 1.31 ਕਰੋੜ ਵਿਦੇਸ਼ਾਂ ’ਚ ਜਨਮੀ ਆਬਾ...
Ad Position 24