18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੋਨ ਚਿੜੀ ਸਕੂਲ ਵਲੋਂ ਸਾਲਾਨਾ ਸਮਾਗਮ 25 ਨੂੰ

ਐਡੀਲੇਡ, 18 ਸਤੰਬਰ (ਗੁਰਮੀਤ ਸਿੰਘ ਵਾਲੀਆ)-ਸੋਨ ਚਿੜੀ ਸਕੂਲ ਵਲੋਂ ਦਿਆਰਥੀਆਂ ਦੀਆਂ ਕਲਾਤਮਕ ਅਤੇ ਸਿਰਜਣਾਤਮਕ ਪ੍ਰਤਿਭਾਵਾਂ ਨੂੰ ਉਭਾਰਨ ਦੇ ਉਦੇਸ਼ ਨਾਲ ‘ਸੁਨਹਿਰੀ ਪਰਵਾਜ਼ 2026’ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ‘ਇੱਕ ਸ਼ਾਮ ਸਕੂਲ ਵਿਦਿਆਰਥੀਆਂ ਦੇ ਨਾਮ’ ਨੂੰ ਸਮਰਪਿਤ ਇਹ ਵਿਸ਼ੇਸ਼ ਸਮਾਗਮ 25 ਸਤੰਬਰ, ਸ਼ੁੱਕਰਵਾਰ ਨੂੰ ਵੁੱਡਵਿਲ ਟਾਊਨ ਹਾਲ, ਵੁੱਡਵਿਲੇ ਵਿਖੇ ਸ਼ਾਮ 5:30 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ।

Ad Position 21
No active advertisement
ਅਜੀਤ ਡੈਸਕ 19-09-2026
ਐਡੀਲੇਡ, 18 ਸਤੰਬਰ (ਗੁਰਮੀਤ ਸਿੰਘ ਵਾਲੀਆ)-ਸੋਨ ਚਿੜੀ ਸਕੂਲ ਵਲੋਂ ਦਿਆਰਥੀਆਂ ਦੀਆਂ ਕਲਾਤਮਕ ਅਤੇ ਸਿਰਜਣਾਤਮਕ ਪ੍ਰਤਿਭਾਵਾਂ ਨੂੰ ਉਭਾਰਨ ਦੇ ਉਦੇਸ਼ ਨਾਲ ‘ਸੁਨਹਿਰੀ ਪਰਵਾਜ਼ 2026’ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ‘ਇੱਕ ਸ਼ਾਮ ਸਕੂਲ ਵਿਦਿਆਰਥੀਆਂ ਦੇ ਨਾਮ’ ਨੂੰ ਸਮਰਪਿਤ ਇਹ ਵਿਸ਼ੇਸ਼ ਸਮਾਗਮ 25 ਸਤੰਬਰ, ਸ਼ੁੱਕਰਵਾਰ ਨੂੰ ਵੁੱਡਵਿਲ ਟਾਊਨ ਹਾਲ, ਵੁੱਡਵਿਲੇ ਵਿਖੇ ਸ਼ਾਮ 5:30 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ।ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਪ੍ਰਚਾਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਵਿਦਿਆਰਥੀਆਂ ਵਲੋਂ ਗੀਤ-ਸੰਗੀਤ, ਕਹਾਣੀਆਂ, ਕਵਿਤਾਵਾਂ, ਨਾਟਕੀ ਪੇਸ਼ਕਾਰੀਆਂ ਅਤੇ ਪੰਜਾਬੀ ਭਾਸ਼ਾ ਤੇ ਵਿਰਸੇ ਨਾਲ ਸਬੰਧਤ ਵੱਖ-ਵੱਖ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਮੰਚ ਸੰਚਾਲਨ ਤੋਂ ਲੈ ਕੇ ਵੱਖ-ਵੱਖ ਪੇਸ਼ਕਾਰੀਆਂ ਤੱਕ ਦੀ ਜ਼ਿੰਮੇਵਾਰੀ ਵੀ ਵਿਦਿਆਰਥੀ ਖੁਦ ਨਿਭਾਉਣਗੇ।ਸੋਨ ਚਿੜੀ ਸਕੂਲ ਪ੍ਰਬੰਧਕਾਂ ਅਨੁਸਾਰ ਸਮਾਗਮ ਦਾ ਮੁੱਖ ਮਕਸਦ ਬੱਚਿਆਂ ਵਿੱਚ ਸਵੈ-ਵਿਸ਼ਵਾਸ, ਰਚਨਾਤਮਕਤਾ ਅਤੇ ਮੰਚ ਉੱਤੇ ਆਪਣੀ ਪ੍ਰਤਿਭਾ ਪ੍ਰਗਟ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਉਚਿਤ ਮੰਚ ਮੁਹੱਈਆ ਕਰਵਾਉਣਾ ਵੀ ਇਸ ਉਪਰਾਲੇ ਦਾ ਅਹਿਮ ਹਿੱਸਾ ਹੈ।ਸਕੂਲ ਟੀਮ ਵਲੋਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਿਵਾਰ ਸਮੇਤ ਸਮਾਗਮ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਨ। ਇਹ ਸਮਾਗਮ ਦਰਸ਼ਕਾਂ ਲਈ ਮੁਫ਼ਤ ਹੋਵੇਗਾ, ਪਰ ਸੀਟਾਂ ਦੀ ਰਿਜ਼ਰਵੇਸ਼ਨ ਲਈ ਪ੍ਰਬੰਧਕਾਂ ਨਾਲ ਫ਼ੋਨ ਜਾਂ ਦਿੱਤੇ ਗਏ ਲਿੰਕ ਰਾਹੀਂ ਸੰਪਰਕ ਕਰਕੇ ਮੁਫ਼ਤ ਟਿਕਟਾਂ ਲੈਣ ਦੀ ਅਪੀਲ ਕੀਤੀ ਗਈ ਹੈ। ਸੋਨ ਚਿੜੀ ਸਕੂਲ ਦੀ ਸਮੁੱਚੀ ਟੀਮ ਨੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਨੂੰ ਇਸ ਸਮਾਗਮ ਦੀ ਸਫ਼ਲਤਾ ਲਈ ਅਹਿਮ ਦੱਸਿਆ।
Ad Position 22
No active advertisement
ਪਿਛਲੀ ਖ਼ਬਰ 3.5 ਕਰੋੜ ਡਾਲਰ ਦੀ ਪੋਂਜ਼ੀ ਧੋਖਾਧੜੀ ਮਾਮਲੇ ’ ਚ ਭਾਰਤੀ ਮੂਲ ਦੇ ਵਿਅਕਤੀ ਨੂੰ 11 ਸਾਲ ਕੈਦ - ਟ੍ਰੈਵਿਸ ਕੇਲਸੀ ਵੀ 64 ਪ... ਅਗਲੀ ਖ਼ਬਰ ਐਬੀ ਗੇਟ ਹਮਲੇ ’ਚ ਭੂਮਿਕਾ ਲਈ ਆਈ.ਐਸ.ਆਈ.ਐਸ.-ਕੇ. ਮੈਂਬਰ ਮੁਹੰਮਦ ਸ਼ਰੀਫੁੱਲਾਹ ਨੂੰ 20 ਸਾਲ ਦੀ ਕੈਦ
Ad Position 24