18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਿਟੀ ਕੌਂਸਲ ਵਲੋਂ ਪਬਲਿਕ ਵ੍ਹਾਰਫ਼ ਸਾਈਟ ’ ਤੇ ਅਸਥੀਆਂ ਜਲ ਪ੍ਰਵਾਹ ਕਰਨ ਨੂੰ ਮਨਜ਼ੂਰੀ

ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵਲੋਂ ਸ਼ੁਰੂ ਕੀਤੇ ਗਏ ਇਕ ਪਾਇਲਟ ਪ੍ਰੋਜੈਕਟ ਤਹਿਤ ਸਰੀ ਪਬਲਿਕ ਵ੍ਹਾਰਫ਼ ਵਿਖੇ ਪਾਣੀ ਦੇ ਕੰਢੇ ਇਕ ਨਿਰਧਾਰਿਤ ਸਥਾਨ ਲਈ ਰਿਜ਼ਰਵੇਸ਼ਨ ਸਿਸਟਮ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿੱਥੇ ਪਰਿਵਾਰ ਇਕੱਠੇ ਹੋ ਕੇ ਆਪਣੇ ਵਿੱਛੜੇ ਹੋਏ ਪਿਆਰਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੀਆਂ ਰਸਮਾਂ ਨਿਭਾ ਸਕਣਗੇ।

Ad Position 21
No active advertisement
ਅਜੀਤ ਡੈਸਕ 19-09-2026
ਵੈਨਕੂਵਰ, 18 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵਲੋਂ ਸ਼ੁਰੂ ਕੀਤੇ ਗਏ ਇਕ ਪਾਇਲਟ ਪ੍ਰੋਜੈਕਟ ਤਹਿਤ ਸਰੀ ਪਬਲਿਕ ਵ੍ਹਾਰਫ਼ ਵਿਖੇ ਪਾਣੀ ਦੇ ਕੰਢੇ ਇਕ ਨਿਰਧਾਰਿਤ ਸਥਾਨ ਲਈ ਰਿਜ਼ਰਵੇਸ਼ਨ ਸਿਸਟਮ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿੱਥੇ ਪਰਿਵਾਰ ਇਕੱਠੇ ਹੋ ਕੇ ਆਪਣੇ ਵਿੱਛੜੇ ਹੋਏ ਪਿਆਰਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੀਆਂ ਰਸਮਾਂ ਨਿਭਾ ਸਕਣਗੇ।ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਲਈ ਵਹਿੰਦੇ ਪਾਣੀ ਵਿੱਚ ਆਪਣੇ ਕਿਸੇ ਪਿਆਰੇ ਦੀਆਂ ਅਸਥੀਆਂ ਵਿਸਰਜਿਤ ਕਰਨਾ ਇੱਕ ਮਹੱਤਵਪੂਰਨ ਰਿਵਾਇਤ ਹੈ। ਇਸ ਪ੍ਰੋਜੈਕਟ ਤਹਿਤ ਸੰਬੰਧਤ ਪਰਿਵਾਰ ਹੁਣ ਇਕੱਠੇ ਹੋ ਕੇ ਆਪਣੇ ਪਿਆਰਿਆਂ ਨੂੰ ਯਾਦ ਕਰ ਸਕਦੇ ਹਨ ਅਤੇ ਉਨ੍ਹਾਂ ਪਰੰਪਰਾਵਾਂ ਦਾ ਸਨਮਾਨ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸਰੀ ਸਿਟੀ ਕੌਂਸਲ ਵਲੋਂ ਫਰੇਜ਼ਰ ਦਰਿਆ ਦੇ ਕੰਢੇ ਇੱਕ ਢੁਕਵੀਂ ਜਗ੍ਹਾ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਉਪਰੰਤ ਤਕਨੀਕੀ ਸਮੀਖਿਆ, ਭਾਈਚਾਰੇ ਨਾਲ ਸਲਾਹ-ਮਸ਼ਵਰੇ ਅਤੇ ਵਾਤਾਵਰਣਕ ਮੁਲਾਂਕਣ ਤੋਂ ਬਾਅਦ ਸਰੀ ਪਬਲਿਕ ਵ੍ਹਾਰਫ਼ ਨੂੰ ਇਸ ਮੰਤਵ ਲਈ ਚੁਣਿਆ ਗਿਆ ਸੀ।ਪਾਇਲਟ ਪ੍ਰੋਜੈਕਟ ਦੌਰਾਨ ਪਾਰਕ ਦੀ ਸਨਮਾਨਜਨਕ ਅਤੇ ਸਾਂਝੀ ਵਰਤੋਂ ਨੂੰ ਯਕੀਨੀ ਬਣਾਉਣ,ਅਸਥੀਆਂ ਨੂੰ ਵਿਸਰਜਿਤ ਕਰਨ ਦੀ ਰਸਮ ਨਿਭਾਉਣ ਵਾਲੇ ਪਰਿਵਾਰਾਂ ਨੂੰ ਪਹਿਲਾਂ ਤੋਂ ਮਿਤੀ ਅਤੇ ਸਮਾਂ ਰਾਖਵਾਂ ਕਰਨਾ ਲਾਜ਼ਮੀ ਹੋਵੇਗਾ। ਇਸ ਲਈ ਉਹ 21 ਸਤੰਬਰ ਤੋਂ ਸਿਟੀ ਆਫ਼ ਸਰੀ ਦੀ ਵੈੱਬਸਾਈਟ ‘ਤੇ ਉਪਲਬਧ ਆਨਲਾਈਨ ਬੁਕਿੰਗ ਫਾਰਮ ਭਰ ਸਕਣਗੇ।ਪਾਇਲਟ ਪ੍ਰੋਜੈਕਟ ਦੌਰਾਨ ਭਾਈਚਾਰੇ ਤੋਂ ਮਿਲਣ ਵਾਲੀ ਪ੍ਰਤੀਕਿਰਿਆ ਪਾਰਕ ਵਿਚ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਨੂੰ ਸੇਧ ਦੇਣ ਵਿਚ ਸਹਾਇਤਾ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਮੇਅਰ ਬ੍ਰੈਂਡਾ ਲੌਕ ਵਲੋਂ ਕਲੋਵਰਡੇਲ ਦੀ ਸਨਰਿਜ ਪਾਰਕ ਦਾ ਦੌਰਾ ਅਗਲੀ ਖ਼ਬਰ ਪੈਨਸਿਲਵੇਨੀਆ ’ਚ 1.87 ਕਰੋੜ ਡਾਲਰ ਦੇ ਕਥਿਤ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼
Ad Position 24