24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਯੂ . ਐਨ . ਮਹਾਸਭਾ ਦੌਰਾਨ ਨਿਊਯਾਰਕ ’ ਚ ਦੋ ਵੱਡੇ ਪ੍ਰਦਰਸ਼ਨ

ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਮੰਗਲਵਾਰ ਨੂੰ ਮਿਡਟਾਊਨ ਮੈਨਹੈਟਨ ਦੀਆਂ ਸੜਕਾਂ ਦੋ ਵੱਖ-ਵੱਖ ਪ੍ਰਦਰਸ਼ਨਾਂ ਦਾ ਕੇਂਦਰ ਬਣੀਆਂ। ਇੱਕ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧ ਵਿਚ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਕਰੀਬ ਦੋ ਦਰਜਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਮੰਗਲਵਾਰ ਨੂੰ ਮਿਡਟਾਊਨ ਮੈਨਹੈਟਨ ਦੀਆਂ ਸੜਕਾਂ ਦੋ ਵੱਖ-ਵੱਖ ਪ੍ਰਦਰਸ਼ਨਾਂ ਦਾ ਕੇਂਦਰ ਬਣੀਆਂ। ਇੱਕ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧ ਵਿਚ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਕਰੀਬ ਦੋ ਦਰਜਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਬਾਹਰ ਸੈਂਕੜੇ ਈਰਾਨੀ-ਅਮਰੀਕੀਆਂ ਨੇ ਈਰਾਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਕੇ ਵਿਸ਼ਵ ਭਾਈਚਾਰੇ ਤੋਂ ਈਰਾਨੀ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਮੰਗ ਕੀਤੀ। ਟਰੰਪ ਵਿਰੋਧੀ ਪ੍ਰਦਰਸ਼ਨ ਸਵੇਰੇ ਸੈਕੰਡ ਐਵੇਨਿਊ ਅਤੇ 42ਵੀਂ ਤੇ 43ਵੀਂ ਸਟਰੀਟ ਦੇ ਨੇੜੇ ਹੋਇਆ। ਪ੍ਰਦਰਸ਼ਨਕਾਰੀ ਸੜਕ ਦੇ ਵਿਚਕਾਰ ਬੈਠ ਗਏ ਅਤੇ ਹੱਥਾਂ ਵਿਚ ਟਰੰਪ ਦੀ ਆਲੋਚਨਾ ਵਾਲੀਆਂ ਤਖ਼ਤੀਆਂ ਫੜ ਕੇ ਨਾਅਰੇ ਲਗਾਏ। ਸੜਕ ਰੋਕੇ ਜਾਣ ਕਾਰਨ ਇਲਾਕੇ ਵਿਚ ਆਵਾਜਾਈ ਪ੍ਰਭਾਵਿਤ ਹੋਈ। ਨਿਊਯਾਰਕ ਸਟੇਟ ਸੈਨੇਟਰ ਐਰਿਕ ਬੋਟਚਰ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਦੀਆਂ ਵੱਖ-ਵੱਖ ਕਾਰਵਾਈਆਂ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰੇ ਹਨ ਅਤੇ ਲੋਕ ਆਪਣੇ ਚੁਣੇ ਹੋਏ ਆਗੂਆਂ ਤੋਂ ਇਨ੍ਹਾਂ ਮੁੱਦਿਆਂ ’ਤੇ ਆਵਾਜ਼ ਉਠਾਉਣ ਦੀ ਉਮੀਦ ਕਰਦੇ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਬਾਹਰ ਸੈਂਕੜੇ ਈਰਾਨੀ-ਅਮਰੀਕੀਆਂ, ਸਾਬਕਾ ਸਿਆਸੀ ਕੈਦੀਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਹੋਰ ਸਮਰਥਕਾਂ ਨੇ ਈਰਾਨੀ ਸਰਕਾਰ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਈਰਾਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ, ਫਾਂਸੀਆਂ ਅਤੇ ਸਰਕਾਰੀ ਦਮਨ ਦਾ ਮੁੱਦਾ ਚੁੱਕਦਿਆਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਈਰਾਨੀ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਵਿਚ ਸ਼ਾਮਲ ਸਾਬਕਾ ਸਿਆਸੀ ਕੈਦੀ ਸ਼ੀਰੀਨ ਨਰੀਮਾਨ ਨੇ ਕਿਹਾ ਕਿ ਈਰਾਨ ਵਿਚ ਵਧ ਰਹੀਆਂ ਫਾਂਸੀਆਂ ਅਤੇ ਦਮਨ ਖ਼ਿਲਾਫ਼ ਦੁਨੀਆ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਆਰਗੇਨਾਈਜ਼ੇਸ਼ਨ ਆਫ਼ ਈਰਾਨੀਅਨ ਅਮਰੀਕਨ ਕਮਿਊਨਿਟੀਜ਼ ਦੇ ਮਾਜਿਦ ਸਾਦੇਘਪੁਰ ਨੇ ਵੀ ਵਿਦੇਸ਼ੀ ਫ਼ੌਜੀ ਦਖ਼ਲ ਦੀ ਬਜਾਏ ਈਰਾਨੀ ਲੋਕਾਂ ਅਤੇ ਉੱਥੋਂ ਦੀ ਸੰਗਠਿਤ ਵਿਰੋਧੀ ਧਿਰ ਨੂੰ ਸਮਰਥਨ ਦੇਣ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਇਟਲੀ ’ਚ ਗਰਮੀ ਦੀ ਤਪਸ਼ ਘਟੀ ਅਗਲੀ ਖ਼ਬਰ ਨਿਊਯਾਰਕ ’ ਚ ਤਾਰਿਕ ਰਹਿਮਾਨ ਤੇ ਅਜੈ ਬੰਗਾ ਦੀ ਮੁਲਾਕਾਤ
Ad Position 24