28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਪੈਨਿਸ਼ ਬੈਂਕਸ ’ਚ ਖੜ੍ਹੀ ਗੱਡੀ ’ਤੇ ਚੱਲੀਆਂ ਗੋਲੀਆਂ, ਇਕ ਸ਼ੱਕੀ ਗ੍ਰਿਫ਼ਤਾਰ

ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਦੇ ਪ੍ਰਸਿੱਧ ਸਪੈਨਿਸ਼ ਬੈਂਕਸ ਸਮੁੰਦਰੀ ਤੱਟ ਨੇੜੇ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਮਗਰੋ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀਆਂ ਨੇ ਪਾਰਕਿੰਗ ਵਿੱਚ ਖੜ੍ਹੀ ਇਕ ਗੱਡੀ, ਜਿਸ ਵਿੱਚ ਵਿਅਕਤੀ ਮੌਜੂਦ ਸੀ, ਉੱਪਰ ਗੋਲੀਆਂ ਚਲਾਈਆਂ ਅਤੇ ਫਿਰ ਇਕ ਵਾਹਨ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 29-09-2026
ਵੈਨਕੂਵਰ, 27 ਸਤੰਬਰ (ਮਲਕੀਤ ਸਿੰਘ)- ਵੈਨਕੂਵਰ ਦੇ ਪ੍ਰਸਿੱਧ ਸਪੈਨਿਸ਼ ਬੈਂਕਸ ਸਮੁੰਦਰੀ ਤੱਟ ਨੇੜੇ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਮਗਰੋ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀਆਂ ਨੇ ਪਾਰਕਿੰਗ ਵਿੱਚ ਖੜ੍ਹੀ ਇਕ ਗੱਡੀ, ਜਿਸ ਵਿੱਚ ਵਿਅਕਤੀ ਮੌਜੂਦ ਸੀ, ਉੱਪਰ ਗੋਲੀਆਂ ਚਲਾਈਆਂ ਅਤੇ ਫਿਰ ਇਕ ਵਾਹਨ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਚਸ਼ਮਦੀਦਾਂ ਵੱਲੋਂ ਸ਼ੱਕੀਆਂ ਦੀ ਗੱਡੀ ਦਾ ਨੰਬਰ ਪੁਲਿਸ ਨੂੰ ਦਿੱਤੇ ਜਾਣ ਮਗਰੋਂ ਅਧਿਕਾਰੀਆਂ ਨੇ ਕੁਝ ਸਮੇਂ ਬਾਅਦ ਇਹ ਵਾਹਨ ਫਰੇਜ਼ਰ ਸਟਰੀਟ ਅਤੇ ਈਸਟ 49ਵੀਂ ਐਵੇਨਿਊ ਨੇੜੇ ਲੱਭ ਲਿਆ। ਪੁਲਿਸ ਨੇ ਗੱਡੀ ਰੋਕ ਕੇ ਉਸ ਵਿੱਚ ਮੌਜੂਦ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਦੂਜਾ ਸ਼ੱਕੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਵੈਨਕੂਵਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਮਹਾਸਭਾ ’ ਚ ਏ . ਆਈ ., ਪਰਵਾਸ ਤੇ ਨੌਜਵਾਨਾਂ ਦੇ ਭਵਿੱਖ ’ ਤੇ ਦੁਨੀਆ ਨੇ ਰੱਖੀ ਆਪਣੀ ਗੱਲ ਅਗਲੀ ਖ਼ਬਰ ਖਾਲਸਾ ਏਡ ਵੱਲੋਂ ਮੂਲ ਨਿਵਾਸੀ ਵਿਦਿਆਰਥੀਆਂ ਲਈ ਸਕੂਲੀ ਸਮੱਗਰੀ ਦੀ ਸੇਵਾ
Ad Position 24