28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

‘ਸਿੱਧੂ ਫਾਰਮ’ ਵਿਖੇ 10ਵਾਂ ‘ਸਿਆਟਲ ਕੱਦੂ ਮੇਲਾ’ ਸ਼ੁਰੂ

ਸਿਆਟਲ, 28 ਸਤੰਬਰ (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦੇ ਸਿੱਧੂ ਫਾਰਮ ਵਿਖੇ 10ਵਾਂ ਇਕ ਮਹੀਨਾ ਚੱਲਣ ਵਾਲਾ ‘ਸਿਆਟਲ ਕੱਦੂ ਮੇਲਾ’ (ਪੰਪਕਿਨ ਪੈਚ) ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਉਦਘਾਟਨ ਦੀ ਰਸਮ ਰਾਈਨ ਮੈਲੋ ਅਗਜ਼ੈਕਟਿਵ ਪਿਅਰਸ ਕਾਊਂਟੀ, ਸਤਵਿੰਦਰ ਕੌਰ ਪ੍ਰਧਾਨ ਕੈਂਟ ਸਿਟੀ ਕੌਂਸਲ, ਬਰਾਈਨ ਜਾਬੇ ਮੈਂਬਰ ਪਿਅਰਸ ਕਾਊਂਟੀ ਅਤੇ ਸ਼ੈਰਨ ਸ਼ੋਕਰ ਮੈਂਬਰ ਕੈਂਟ ਸਿਟੀ ਕੌਂਸਲ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 29-09-2026
ਸਿਆਟਲ, 28 ਸਤੰਬਰ (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦੇ ਸਿੱਧੂ ਫਾਰਮ ਵਿਖੇ 10ਵਾਂ ਇਕ ਮਹੀਨਾ ਚੱਲਣ ਵਾਲਾ ‘ਸਿਆਟਲ ਕੱਦੂ ਮੇਲਾ’ (ਪੰਪਕਿਨ ਪੈਚ) ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਉਦਘਾਟਨ ਦੀ ਰਸਮ ਰਾਈਨ ਮੈਲੋ ਅਗਜ਼ੈਕਟਿਵ ਪਿਅਰਸ ਕਾਊਂਟੀ, ਸਤਵਿੰਦਰ ਕੌਰ ਪ੍ਰਧਾਨ ਕੈਂਟ ਸਿਟੀ ਕੌਂਸਲ, ਬਰਾਈਨ ਜਾਬੇ ਮੈਂਬਰ ਪਿਅਰਸ ਕਾਊਂਟੀ ਅਤੇ ਸ਼ੈਰਨ ਸ਼ੋਕਰ ਮੈਂਬਰ ਕੈਂਟ ਸਿਟੀ ਕੌਂਸਲ ਨੇ ਕੀਤੀ। ਇਸ ਮੌਕੇ ਰਾਈਨ ਮੈਲੋ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਿੱਧੂ ਫਾਰਮ ਪਿਅਰਸ ਕਾਊਂਟੀ ਵਿਚ ਹੈ ਅਤੇ ਚੇਤ ਸਿੰਘ ਸਿੱਧੂ ਨੇ ਇਹ ਕੱਦੂ ਮੇਲਾ ਲਗਾ ਕੇ ਕਾਊਂਟੀ ਦਾ ਨਾਂਅ ਸਾਰੇ ਰਾਜ ਵਿਚ ਰੌਸ਼ਨ ਕੀਤਾ ਹੈ। ਸਤਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਫ਼ਖਰ ਹੈ ਕਿ ਸਿੱਧੂ ਪਰਿਵਾਰ ਨੇ ਪੰਜਾਬੀ ਭਾਈਚਾਰੇ ਤੇ ਖ਼ਾਸ ਕਰ ਸਿੱਖ ਭਾਈਚਾਰੇ ਦਾ ਨਾਂਅ ਪੂਰੇ ਅਮਰੀਕਾ ਰੌਸ਼ਨ ਵਿਚ ਕੀਤਾ ਹੈ। ਸ਼ੈਰਨ ਸ਼ੋਕਰ ਅਤੇ ਬਰਾਈਨ ਜਾਬੇ ਨੇ ਵੀ ਸਿੱਧੂ ਪਰਿਵਾਰ ਨੂੰ ਵਧਾਈ ਦਿੱਤੀ। ਅਕਾਲੀ ਆਗੂ ਗੁਰਵਿੰਦਰ ਸਿੰਘ ਮੁੱਲਾਂਪੁਰ ਅਤੇ ਪ੍ਰਸਿੱਧ ਕਾਰੋਬਾਰੀ ਸੁਖਮਿੰਦਰ ਸਿੰਘ ਸੁੱਖੀ ਰੱਖੜਾ ਨੇ ਕਿਹਾ ਕਿ 10 ਸਾਲ ਪਹਿਲਾਂ ਚੇਤ ਸਿੰਘ ਸਿੱਧੂ ਨੇ ਸ਼ੁਰੂ ਕੀਤਾ ਇਹ ਕੱਦੂ ਮੇਲਾ ਹੁਣ ਆਪਣੇ ਪੂਰੇ ਸਿੱਖਰਾਂ ’ਤੇ ਪਹੁੰਚ ਗਿਆ ਹੈ। ਇਸ ਮੌਕੇ ਸਿੱਧੂ ਫਾਰਮ ਦੇ ਮਾਲਕ ਅਤੇ ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਚੇਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਰ ਸਾਲ ਇਸ ਇਕ ਮਹੀਨੇ ਤੱਕ ਚੱਲਣ ਵਾਲੇ ਕੱਦੂ ਮੇਲੇ ’ਤੇ ਲੋਕਾਂ ਨੂੰ ਸਸਤੇ ਭਾਅ ’ਤੇ ਕੱਦੂ ਮੁਹੱਈਆ ਕਰਦੇ ਹਨ। ਭਾਰਤੀ ਪੰਜਾਬੀ ਖਾਣਿਆਂ ਸਮੇਤ ਵੱਖ-ਵੱਖ ਮੁਲਕਾਂ ਦੇ ਖਾਣੇ ਮੁਹੱਈਆ ਕਰਵਾਉਂਦੇ ਹਨ ਅਤੇ ਬੱਚਿਆਂ ਲਈ ਤਰ੍ਹਾਂ-ਤਰ੍ਹਾਂ ਦੀਆਂ ਰਾਈਡਾਂ ਉਪਲਬੱਧ ਹਨ|। ਇਸ ਮੌਕੇ ਕਮਲਦੀਪ ਸਿੰਘ ਸਿੱਧੂ, ਸੰਦੀਪ ਸਿੰਘ ਸਿੱਧੂ, ਸ਼ਰਨਜੀਤ ਸਿੰਘ ਸਿੱਧੂ, ਹਰਬੀਰ ਸਿੰਘ ਸੈਣੀ, ਅਮਰਜੀਤ ਸਿੰਘ ਢਿੱਲੋਂ, ਹੈਰੀ ਬੜੈਚ, ਸ਼ਿੰਦਰ ਕੌਰ ਸਿੱਧੂ, ਲਖਵੀਰ ਕੌਰ ਸਿੱਧੂ, ਵੀਰਪਾਲ ਸਿੱਧੂ, ਮਨਪ੍ਰੀਤ ਸਿੱਧੂ, ਬਹਾਦਰ ਸਿੰਘ, ਜੋਗਾ ਸਿੰਘ ਧਾਲੀਵਾਲ, ਰਘੁਬੀਰ ਸਿੰਘ, ਹਰਜੀਤ ਕੌਰ ਢਿੱਲੋਂ, ਜਗਦੇਵ ਸਿੰਘ ਮਾਨ, ਮਲਕੀਤ ਕੌਰ ਮਾਨ, ਪ੍ਰੀਤ ਕੌਰ ਮੋਗਾ , ਰੂਬਨ ਕੌਰ, ਸੁਖਦੇਵ ਸਿੰਘ ਜੱਸਲ, ਮੱਘਰ ਸਿੰਘ, ਜਸਵੰਤ ਕੌਰ ਬਰਾੜ, ਗੁਰਨਾਮ ਸਿੰਘ, ਬਲਜੀਤ ਕੌਰ, ਗੁਰਨਾਮ ਕੌਰ ਸਰਪੰਚ, ਬਲਵਿੰਦਰ ਜੱਸਲ, ਮੱਖਣ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਆਂਢੀਆਂ ਦੇ ਖੇਤਾਂ ’ਚ ਪਾਣੀ ਜਾਣ ਕਾਰਨ ਹੋਈ ਲੜਾਈ ’ਚ ਪਿਓ-ਪੁੱਤ ਜ਼ਖਮੀ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਮਹਾਸਭਾ ’ ਚ ਏ . ਆਈ ., ਪਰਵਾਸ ਤੇ ਨੌਜਵਾਨਾਂ ਦੇ ਭਵਿੱਖ ’ ਤੇ ਦੁਨੀਆ ਨੇ ਰੱਖੀ ਆਪਣੀ ਗੱਲ
Ad Position 24