03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੈਨੇਡਾ ’ਚ ਫਿਰੌਤੀ ਮਾਮਲਿਆਂ ਸੰਬੰਧੀ 5 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਟੋਰਾਂਟੋ, 3 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 04-10-2026
ਟੋਰਾਂਟੋ, 3 ਅਕਤੂਬਰ (ਪੀ. ਟੀ. ਆਈ.)-ਕੈਨੇਡਾ ਪੁਲਿਸ ਵਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਫਿਰੌਤੀ, ਗੋਲੀਬਾਰੀ, ਅੱਗਜ਼ਨੀ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਮਾਮਲਿਆਂ ਵਿਚ 5 ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਨੇ ਇਕ ਬਿਆਨ ਵਿਚ ਕਿਹਾ ਕਿ ਇਕ ਆਟੋ ਡੀਲਰਸ਼ਿਪ, ਜਿਸ ਦੇ ਸਹਿ-ਮਾਲਕਾਂ ਨੇ ਜੂਨ 2025 ਵਿਚ ਫਿਰੌਤੀ ਮੰਗਣ ਦੀ ਰਿਪੋਰਟ ਕੀਤੀ ਸੀ, ਦੀ 16 ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਗ੍ਰਿਫ਼ਤਾਰ ਕੀਤਾ 23 ਸਾਲਾ ਸੰਕੇਤ ਸਿੰਗਲਾ ਭਾਰਤ ਦਾ ਰਹਿਣ ਵਾਲਾ ਹੈ। ਜਾਂਚਕਰਤਾਵਾਂ ਨੇ ਕੈਨੇਡਾ ਵਿਚ ਉਸ ਦੇ ਪ੍ਰਵੇਸ਼ ਦੀ ਸਹੂਲਤ ਦੇਣ ਤੋਂ ਬਾਅਦ ਉਸ ਨੂੰ ਵੀਰਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।ਹੋਰਨਾਂ ਕਥਿਤ ਮੁਲਜ਼ਮਾਂ ’ਚ ਸਾਹਿਲ (24), ਸਿਮਰਨਜੀਤ ਸਿੰਘ (24) ਅਤੇ ਹਰਸ਼ (24) ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਹਨ, ਜਦੋਂਕਿ ਓਂਟਾਰੀਓ ਦੇ ਵਸਨੀਕ ਜਗਦੀਪ ਸਿੰਘ (24) ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ।ਪੁਲਿਸ ਅਨੁਸਾਰ ਸਾਰੇ 5 ਹਿਰਾਸਤ ਵਿਚ ਹਨ।ਇਨ੍ਹਾਂ 5 ’ਤੇ ਜਬਰੀ ਵਸੂਲੀ ਦਾ ਦੋਸ਼ ਲਗਾਇਆ ਹੈ।ਰਿਪੋਰਟ ਅਨੁਸਾਰ ਸਿੰਗਲਾ ਅਤੇ ਸਿਮਰਨਜੀਤ ਸਿੰਘ ਨੇ ਅੱਗ ਜਾਂ ਧਮਾਕੇ ਨਾਲ ਇਕ ਵਾਹਨ ਨੂੰ ਨੁਕਸਾਨ ਪਹੁੰਚਾਇਆ ਅਤੇ ਜਾਇਦਾਦ ਨੂੰ ਤਬਾਹ ਕਰਨ ਜਾਂ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਆਟੋ ਸ਼ਾਪ ਵਿਚ ਮੋਲੋਟੋਵ ਕਾਕਟੇਲ ਸੁੱਟੇ। ਸਾਹਿਲ ‘ਤੇ ਕੋਕੀਨ ਦੀ ਤਸਕਰੀ ਅਤੇ ਪਾਬੰਦੀਸ਼ੁਦਾ ਹਥਿਆਰਾਂ ਦੇ ਤਸਕਰੀ ਦੇ ਵੀ ਦੋਸ਼ ਹਨ।ਆਰ.ਸੀ.ਐਮ.ਪੀ. ਨੇ ਕਿਹਾ ਕਿ ਜਾਂਚ ਦੌਰਾਨ ਚਾਰ ਹਥਿਆਰ, ਗੋਲਾ ਬਾਰੂਦ ਅਤੇ ਮੈਗਜ਼ੀਨਾਂ ਦੇ ਨਾਲ-ਨਾਲ ਸ਼ੱਕੀ ਫੈਂਟਾਨਿਲ, ਕੋਕੀਨ ਅਤੇ ਅਫ਼ੀਮ ਵੀ ਜ਼ਬਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰੀ-ਵਾਈਟ ਰਾਕ ਦੇ ਤਿੰਨ ਕਾਰੋਬਾਰੀਆਂ ਦਾ ਵਾਤਾਵਰਨ ਸਨਮਾਨ ਅਗਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨ੍ਹੀ ਨੇ ਖ਼ਸਤਾ-ਹਾਲ ਸੜਕਾਂ ਦਾ ਚੁੱਕਿਆ ਮੁੱਦਾ
Ad Position 24