ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ’ਚ 17 ਸਾਲਾ ਨੌਜਵਾਨ ਦੀ ਮੌਤ
ਵੈਨਕੂਵਰ, 29 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਟਾਪੂਨਮਾ ਸ਼ਹਿਰ ਨਨਾਇਮੋ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੱਟੀ ਵਾਲੇ ਰਸਤਿਆਂ ਉਤੇ ਚਲਾਉਣ ਲਈ ਬਣੇ ਮੋਟਰਸਾਈਕਲ ਦੀ ਇਕ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ।
ਵੈਨਕੂਵਰ, 29 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਟਾਪੂਨਮਾ ਸ਼ਹਿਰ ਨਨਾਇਮੋ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੱਟੀ ਵਾਲੇ ਰਸਤਿਆਂ ਉਤੇ ਚਲਾਉਣ ਲਈ ਬਣੇ ਮੋਟਰਸਾਈਕਲ ਦੀ ਇਕ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿਚ ਨੌਜਵਾਨ ਨੂੰ ਘਟਨਾ ਸਥਾਨ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਟੱਕਰ ਕਿਹੜੇ ਹਾਲਾਤ ਵਿੱਚ ਵਾਪਰੀ ਅਤੇ ਇਸ ਲਈ ਕਿਹੜੇ ਕਾਰਨ ਜ਼ਿੰਮੇਵਾਰ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਬਾਰੇ ਵੀ ਕੋਈ ਵੇਰਵਾ ਨਹੀਂ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਨਨਾਇਮੋ ਵੈਨਕੂਵਰ ਟਾਪੂ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਸ ਹਾਦਸੇ ਸਬੰਧੀ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।