30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੀ. ਓ. ਸਟਾਫ਼ ਦੀ ਟੀਮ ਵਲੋਂ ਭਗੌੜਾ ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 03-01-2026
ਯਮੁਨਾਨਗਰ, 2 ਜਨਵਰੀ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਪੁਲਿਸ ਵਲੋਂ ਭਗੌੜਿਆਂ ਤੇ ਜ਼ਮਾਨਤ ਤੋਂ ਭੱਜਣ ਵਾਲਿਆਂ ਨੂੰ ਫੜਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਮੁਹਿੰਮ ਦੇ ਤਹਿਤ ਪੀ. ਓ. ਸਟਾਫ ਦੀ ਇਕ ਟੀਮ ਨੇ ਅਦਾਲਤ ਵਲੋਂ ਭਗੌੜਾ ਐਲਾਨੇ ਗਏ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਉਸ ਨੂੰ ਅਗਲੀ ਨਿਆਂਇਕ ਕਾਰਵਾਈ ਲਈ ਅਦਾਲਤ ਵਿਚ ਪੇਸ਼ ਕੀਤਾ | ਇਸ ਸੰਬੰਧੀ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੀ. ਓ. ਸਟਾਫ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਸੰਦੀਪ ਸਿੰਘ, ਸੁਨੀਲ, ਪ੍ਰਵੀਨ, ਅਸ਼ਵਨੀ ਤੇ ਮਹਾਵੀਰ ਦੀ ਇਕ ਟੀਮ ਦੇ ਸਾਂਝੇ ਯਤਨਾਂ ਸਦਕਾ ਟੀਮ ਨੇ ਇਕ ਸੂਚਨਾ ਦੇ ਆਧਾਰ 'ਤੇ ਇਕ ਭਗੌੜੇ ਮੁਲਜ਼ਮ ਰੋਹਿਤ ਉਰਫ਼ ਜੈਜੀ ਪੁੱਤਰ ਯੁਵਰਾਜ ਵਾਸੀ ਤੀਰਥ ਨਗਰ ਬਾਰੀ ਮਾਜਰਾ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਰੋਹਿਤ ਇਕ ਅਪਰਾਧਿਕ ਮਾਮਲੇ 'ਚ ਸ਼ਾਮਿਲ ਹੈ, ਜਿਸ ਸੰਬੰਧੀ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਿਆ ਹੋਇਆ ਸੀ, ਜਿਸ ਨੂੰ ਟੀਮ ਦੀ ਚੌਕਸੀ ਅਤੇ ਮਿਹਨਤ ਸਦਕਾ ਗਿ੍ਫ਼ਤਾਰ ਕਰ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਾਰਡਨ ਦੀ ਭੇਦਭਰੀ ਹਾਲਤ 'ਚ ਮੌਤ ਅਗਲੀ ਖ਼ਬਰ ਨਿਰੰਕਾਰ ਦੀ ਰਜ਼ਾ ਵਿਚ ਜੀਊਣਾ ਹੀ ਸੱਚੀ ਸਾਧਨਾ ਹੈ - ਮਾਤਾ ਸੁਦੀਕਸ਼ਾ
Ad Position 24