16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਟੋਹਾਣਾ ਵਿਚ ਕੱਢੀ ਸ਼ੋਭਾ ਯਾਤਰਾ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਟੋਹਾਣਾ/ਜਾਖ਼ਲ, 31 ਜਨਵਰੀ (ਮਨਜੀਤ ਸਿੰਘ)-ਟੋਹਾਣਾ ਸ਼ਹਿਰ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਵਲੋਂ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ | ਸ਼ੋਭਾ ਯਾਤਰਾ ਟੋਹਾਣਾ ਸ਼ਹਿਰ ਦੇ ਵੱਖੋ-ਵੱਖ ਚੌਕਾਂ ਤੋਂ ਹੁੰਦੀ ਹੋਈ ਗੁਜਰੀ | ਗੁਰੂ ਰਵਿਦਾਸ ਜੀ ਦੇ 649 ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕੱਢੀ ਗਈ ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੀ ਫ਼ੋਟੋ ਉੱਪਰ ਬਣੀ ਪਾਲਕੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ | ਸ਼ੋਭਾ ਯਾਤਰਾ ਟੋਹਾਣਾ ਦੀ ਗੁਰੂ ਰਵਿਦਾਸ ਮੰਦਰ ਸਭਾ ਨੇ ਹਲਕੇ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦਾਸ ਜੀ ਨੂੰ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਗਿਆ | ਸ਼ੋਭਾ ਯਾਤਰਾ ਗੁਰੂ ਰਵਿਦਾਸ ਮੰਦਰ ਰਤੀਆ ਰੋਡ ਟੋਹਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ 'ਚੋਂ ਲੰਘੀ, ਜਿਸ ਦਾ ਸ਼ਰਧਾਲੂਆਂ ਵਲੋਂ ਬਹੁਤ ਭਰਵਾਂ ਸਵਾਗਤ ਕੀਤਾ | ਅÏਰਤਾਂ, ਸਕੂਲੀ ਬੱਚਿਆਂ ਤੇ ਪਤਵੰਤਿਆਂ ਨੇ ਹਿੱਸਾ ਲਿਆ | ਇਸ ਮੌਕੇ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੇ ਆਪਣੇ ਗੁਰੂ ਨੂੰ ਸ਼ਬਦ ਅਤੇ ਭਜਨ ਗਾਇਣ ਕਰਕੇ ਯਾਦ ਕੀਤਾ | ਭਾਰਤ ਦੇ ਸੰਵਿਧਾਨ ਸੰਬੰਧੀ ਵੱਖ-ਵੱਖ ਝਾਕੀਆਂ ਦੁਆਰਾ ਆਪਣੇ ਸੰਵਿਧਾਨਿਕ ਹੱਕਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਰਾਹੀਂ ਆਲੇ ਦੁਆਲੇ ਦੇ ਪਿੰਡਾਂ 'ਚੋਂ ਵੀ ਸੰਗਤ ਪਹੁੰਚੀ | ਸ਼ਹਿਰ ਦੇ ਵੱਖੋ ਵੱਖ ਥਾਵਾਂ 'ਤੇ ਚਾਹ-ਪਕੌੜੇ ਤੇ ਹੋਰ ਪਕਵਾਨ ਬੜੀ ਸ਼ਰਧਾ ਭਾਵਨਾ ਨਾਲ ਵਰਤਾਏ ਜਾ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਬਰਸੀ ਮਨਾਉਣ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਪੈਣਗੇ ਭੋਗ ਅਗਲੀ ਖ਼ਬਰ ਭਾਜਪਾ ਸਰਕਾਰ ਦੇ ਬਜਟ ਤੋਂ ਕੋਈ ਉਮੀਦ ਨਹੀਂ, ਇਹ ਸਿਰਫ਼ ਕਰਜ਼ਾ ਵਧਾਉਣ ਵਾਲੀ ਸਰਕਾਰ-ਹੁੱਡਾ <br/>
Ad Position 24