16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਕਾਰੀ ਹਸਪਤਾਲ 'ਚ ਜਣੇਪਾ ਹੋਣ 'ਤੇ ਦੂਜਾ ਬੱਚਾ ਮੁੰਡਾ ਹੋਣ 'ਤੇ ਵੀ ਮਿਲੇਗੀ ਪੰਜ ਹਜ਼ਾਰ ਦੀ ਸਹਾਇਤਾ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਸਿਰਸਾ, 31 ਜਨਵਰੀ (ਭੁਪਿੰਦਰ ਪੰਨੀਵਾਲੀਆ)-ਰਾਜ ਸਰਕਾਰ ਗਰਭਵਤੀ ਅÏਰਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ | ਹਰਿਆਣਾ ਵਿਚ ਅÏਰਤਾਂ ਨੂੰ ਮੁੱਖ ਮੰਤਰੀ ਜਣੇਪਾ ਸਹਾਇਤਾ ਯੋਜਨਾ ਦੇ ਤਹਿਤ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਮੁੰਡਾ ਹੋਣ 'ਤੇ ਵੀ 5,000 ਦੀ ਸਹਾਇਤਾ ਦਿੱਤੀ ਜਾਵੇਗੀ | ਇਸ ਯੋਜਨਾ ਦੇ ਲਾਭ ਸਿਰਫ ਹਰਿਆਣਾ ਵਿਚ ਰਹਿਣ ਵਾਲੀਆਂ ਅÏਰਤਾਂ ਨੂੰ ਹੀ ਮਿਲੇਗਾ | ਯੋਗ ਅÏਰਤਾਂ ਨੂੰ ਜਨਨੀ ਸੁਰੱਖਿਆ ਯੋਜਨਾ ਦੇ ਤਹਿਤ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣਾ ਹੋਵੇਗਾ | ਮਾਪਿਆਂ ਅਤੇ ਦੋਵਾਂ ਬੱਚਿਆਂ ਦੋਵਾਂ ਦੇ ਨਾਂਅ ਪਰਿਵਾਰਕ ਪਛਾਣ ਪੱਤਰ 'ਤੇ ਦਰਜ ਹੋਣੇ ਚਾਹੀਦੇ ਹਨ | ਇਸ ਯੋਜਨਾ ਦਾ ਲਾਭ ਉਠਾਉਣ ਲਈ ਯੋਗ ਅÏਰਤਾਂ ਨੂੰ ਸਰਲ ਹਰਿਆਣਾ ਪੋਰਟਲ 'ਤੇ ਅÏਨਲਾਈਨ ਅਰਜ਼ੀ ਦੇਣੀ ਹੋਵੀ | ਪੀਪੀਪੀ ਅਧੀਨ 8 ਲੱਖ ਤੋਂ ਘੱਟ ਆਮਦਨ ਦਾ ਸਬੂਤ, ਜਾਂ ਆਂਗਣਵਾੜੀ ਵਰਕਰ/ਆਂਗਣਵਾੜੀ ਸਹਾਇਕ/ਆਸ਼ਾ ਵਰਕਰ ਤੋਂ ਸਬੂਤ ਦੇਣਾ ਲਾਜ਼ਮੀ ਹੈ | ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਡਾ. ਦਰਸ਼ਨਾ ਸਿੰਘ ਨੇ ਕਿਹਾ ਕਿ ਕੇਂਦਰੀ ਜਾਂ ਰਾਜ ਸਰਕਾਰ ਦੀਆਂ ਨੌਕਰੀਆਂ ਜਾਂ ਜਨਤਕ ਖੇਤਰ ਦੇ ਕੰਮਾਂ ਵਿਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਇਸ ਯੋਜਨਾ ਲਈ ਯੋਗ ਨਹੀਂ ਹਨ | ਸਹਾਇਤਾ ਪ੍ਰਾਪਤ ਕਰਨ ਲਈ ਗਰਭ ਅਵਸਥਾ ਰਜਿਸਟ੍ਰੇਸ਼ਨ ਤੋਂ ਬਾਅਦ ਘੱਟੋ-ਘੱਟ ਇਕ ਵਾਰ ਜਨਮ ਤੋਂ ਪਹਿਲਾਂ ਜਾਂਚ ਕਰਵਾਉਣਾ ਲਾਜ਼ਮੀ ਹੈ, ਨਾਲ ਹੀ ਬੱਚੇ ਨੂੰ ਰਜਿਸਟਰ ਕਰਨਾ ਅਤੇ ਬੀ. ਸੀ. ਜੀ., ਓ. ਪੀ. ਵੀ., ਡੀ. ਪੀ. ਟੀ. ਅਤੇ ਹੈਪੇਟਾਈਟਸ ਬੀ ਟੀਕੇ ਲਗਾਉਣਾ ਲਾਜ਼ਮੀ ਹੈ | ਮੁੱਖ ਮੰਤਰੀ ਜਣੇਪਾ ਸਹਾਇਤਾ ਯੋਜਨਾ ਲਈ ਅਰਜ਼ੀਆਂ ਆਂਗਣਵਾੜੀ ਵਰਕਰ ਜਾਂ ਆਸ਼ਾ ਵਰਕਰ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਯੂਥ ਪਾਰਲੀਮੈਂਟ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ <br/>
Ad Position 24