18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੋਪਾਲ ਚੰਦ ਕੁਲਰੀਆਂ ਦੁਆਰਾ ਅਨੁਵਾਦਿਤ ਕਿਤਾਬ 'ਕੂੰਜਾ ਕੁਰਲਾਉਂਦੀਆਂ' ਦਾ ਲੋਕ ਅਰਪਣ <br/>

Ad Position 21
No active advertisement
ਗੋਪਾਲ ਚੰਦ ਕੁਲਰੀਆਂ ਦੀ ਅਨੁਵਾਦਕ ਪੁਸਤਕ ਦਾ ਲੋਕ ਅਰਪਣ ਕਰਨ ਮੌਕੇ | ਤਸਵੀਰ : ਬੇਅੰਤ ਕੌਰ ਮੰਡੇਰ <br/> 02-02-2026
ਰਤੀਆ, 1 ਫਰਵਰੀ (ਬੇਅੰਤ ਕੌਰ ਮੰਡੇਰ)-ਪ੍ਰਸਿੱਧ ਹਿੰਦੀ ਸਾਹਿਤਕਾਰ ਅੰਜੂ ਦੁਆ ਜੈਮਿਨੀ ਦੇ ਕਹਾਣੀ ਸੰਗ੍ਰਹਿ ਦਾ ਅਨੁਵਾਦ ਪ੍ਰਸਿੱਧ ਅਨੁਵਾਦਕ ਗੋਪਾਲ ਚੰਦ ਕੁਲਰੀਆਂ ਦੁਆਰਾ ਕੀਤਾ | ਲੋਕ ਚੇਤਨਾ ਮੰਚ ਹਰਿਆਣਾ ਦੁਆਰਾ ਲਾਇਨਜ਼ ਕਲੱਬ ਰਤੀਆ ਸਿਟੀ ਦੇ ਵਿਹੜੇ 'ਚ ਲੋਕ ਅਰਪਣ ਕੀਤਾ ਤੇ ਚਰਚਾ ਦਾ ਆਯੋਜਨ ਕੀਤਾ | ਪ੍ਰਸਿੱਧ ਆਲੋਚਕ ਨਿਰੰਜਨ ਬੋਹਾ ਨੇ ਮੁੱਖ ਬੁਲਾਰੇ ਤੇ ਕਲੱਬ ਪ੍ਰਧਾਨ ਹਰਵੀਰ ਸਿੰਘ ਜੋੜਾ ਅਤੇ ਜ਼ੋਨ ਚੇਅਰਮੈਨ ਪ੍ਰਦੀਪ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਆਲੋਚਕ ਨਿਰੰਜਨ ਬੋਹਾ ਨੇ ਕਿਹਾ ਕਿ ਗੋਪਾਲ ਚੰਦ ਕੁਲਰੀਆਂ ਨੇ ਸਾਹਿਤ ਖੇਤਰ 'ਚ ਪਹਿਲਕਦਮੀਆਂ ਕਰ ਖ਼ਾਸ ਕਰ ਕੇ ਅਨੁਵਾਦ ਦੇ ਨਾਲ-ਨਾਲ ਅਧਿਆਪਨ ਦੇ ਖੇਤਰ 'ਚ ਵੀ ਬਹੁਤ ਵਧੀਆ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਗੋਪਾਲ ਚੰਦ ਨੇ ਸਿੱਖਿਆ ਦੇ ਖੇਤਰ 'ਚ ਪੂਰੀ ਲਗਨ ਨਾਲ ਸੇਵਾ ਕੀਤੀ ਹੈ | ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਗੋਪਾਲ ਚੰਦ ਨੂੰ ਹਿੰਦੀ ਤੇ ਪੰਜਾਬੀ ਦਾ ਬਰਾਬਰ ਗਿਆਨ ਹੈ, ਜਿਸ ਕਾਰਨ ਉਨ੍ਹਾਂ ਦਾ ਅਨੁਵਾਦ ਕਾਰਜ ਸ਼ਾਨਦਾਰ ਹੈ | ਇਸ ਮੌਕੇ ਸੁਰਜੀਤ ਸਿੰਘ ਸ਼ਿਮਲਾਪੁਰੀ, ਕਿ੍ਸ਼ਨ ਸਿੰਘ ਚਿੱਤਰਕਾਰ, ਨਿਰਭੈ ਸਿੰਘ, ਰਾਜੂ ਅਰੋੜਾ, ਨਾਟਕਕਾਰ ਗੁਰਮੇਲ ਸਿੰਘ ਗਰੋਹਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕ ਚੇਤਨਾ ਮੰਚ ਵਲੋਂ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਦਾ ਲੋਕ ਅਰਪਣ <br/> ਅਗਲੀ ਖ਼ਬਰ ਬਾਬਾ ਨਾਮਦੇਵ ਭਵਨ ਵਿਖੇ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24