20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੇਵਾ ਭਾਰਤੀ ਸੰਸਥਾ ਵਲੋਂ ਸਿਹਤ ਸੰਬੰਧੀ ਮਸਾਲਾ ਫ਼ੈਕਟਰੀ ਟੋਹਾਣਾ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ <br/>

Ad Position 21
No active advertisement
ਅਜੀਤ ਡੈਸਕ 06-02-2026
ਟੋਹਾਣਾ/ਜਾਖ਼ਲ, 5 ਫ਼ਰਵਰੀ (ਮਨਜੀਤ ਸਿੰਘ ਟੋਹਾਣਾ) - ਟੋਹਾਣਾ ਦੀ ਸੇਵਾ ਭਾਰਤੀ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੋ ਕਿ ਇਲਾਕੇ ਵਿਚ ਉਨ੍ਹਾਂ ਇਲਾਕਿਆਂ ਵਿਚ ਕੈਂਪ ਲਗਾ ਕੇ ਸਿਹਤ ਸੇਵਾਵਾਂ ਦਿੰਦੀ ਰਹਿੰਦੀ ਹੈ ਜਿੱਥੇ ਕਿ ਲੋਕ ਗ਼ਰੀਬ ਹਨ ਅਤੇ ਉਹ ਆਪਣਾ ਦਵਾਈ ਦਾਰੂ ਨਹੀਂ ਕਰਵਾ ਸਕਦੇ | ਇਸੇ ਤਰ੍ਹਾਂ ਸੇਵਾ ਭਾਰਤੀ ਸੰਸਥਾ ਵਲੋਂ ਮਸਾਲਾ ਫ਼ੈਕਟਰੀ ਦਮਕੌਰਾ ਰੋਡ ਟੋਹਾਣਾ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ | ਇਹ ਸਲੰਮ ਬਸਤੀ ਵਿਚ ਲਗਾਇਆ ਗਿਆ | ਇਸ ਕੈਂਪ ਵਿਚ ਸੈਂਕੜੇ ਮਰੀਜ਼ਾਂ ਨੂੰ ਚੈਕ ਅਪ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਸੇਵਾ ਭਾਰਤੀ ਸੰਸਥਾ ਦੇ ਸੰਸਥਾਪਕ ਡਾ: ਸ਼ਿਵ ਸਚਦੇਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਸਿਹਤ ਸਬੰਧੀ ਮੁਫ਼ਤ ਸਲਾਹ ਮਸ਼ਵਰਾ ਦਿੱਤਾ ਗਿਆ | ਜਿੱਥੋਂ ਤੱਕ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ, ਖਾਂਸੀ, ਜ਼ੁਕਾਮ, ਬੁਖ਼ਾਰ ਅਤੇ ਹੋਰ ਬਿਮਾਰੀਆਂ ਦੇ ਬਹੁਤ ਮਰੀਜ਼ ਇਸ ਕੈਂਪ ਵਿਚ ਪਹੁੰਚੇ | ਉਨ੍ਹਾਂ ਅੱਗੇ ਦੱਸਿਆ ਕਿ ਸੇਵਾ ਭਾਰਤੀ ਸੰਸਥਾ ਦੁਆਰਾ ਸਿਹਤ ਸਬੰਧੀ ਕੈਂਪਾਂ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਕੰਮ ਕਰ ਰਹੇ ਹਨ ਜਿਵੇਂ ਕਿ ਸਿਲਾਈ ਸੈਂਟਰ, ਬਾਲ ਸੇਵਾ ਕੇਂਦਰ ਉਨ੍ਹਾਂ ਦੀ ਦੇਖ ਰੇਖ ਵਿਚ ਚੱਲ ਰਹੇ ਹਨ | ਅੱਜ ਉਨ੍ਹਾਂ ਦੁਆਰਾ ਲਗਾਇਆ ਗਿਆ ਕੈਂਪ ਮਸਾਲਾ ਫ਼ੈਕਟਰੀ ਦਮਕੌਰਾ ਰੋਡ ਟੋਹਾਣਾ ਵਿਖੇ ਲਗਾਇਆ | ਡਾ: ਸ਼ਿਵ ਸਚਦੇਵਾ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ ਇਹ ਵੀ ਦੱਸ ਰਹੇ ਹਨ ਕਿ ਹਾਈਪਰਟੈਂਸ਼ਨ ਦੇ ਕੀ ਲੱਛਣ ਹੁੰਦੇ ਹਨ, ਉਸਦੀ ਇਲਾਜ ਵਿਧੀ ਕੀ ਹੈ | ਉਨ੍ਹਾਂ ਦੁਆਰਾ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਪਰਹੇਜ਼ ਅਤੇ ਇਲਾਜ ਵਿਧੀ ਦੱਸ ਰਹੇ ਹਨ | ਅÏਸਟੋ ਅਰਥਰਾਈਟਸ ਜੋੜਾਂ ਦੇ ਦਰਦ ਸਬੰਧੀ ਵੀ ਜਿਵੇਂ ਕਿ ਯੂਰਿਕ ਐਸਿਡ ਦਾ ਵਧ ਜਾਣਾ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ | ਜਿਵੇਂ ਕਿ ਵਰਲਡ ਕੈਂਸਰ ਡੇ ਲੰਘ ਕੇ ਗਿਆ ਹੈ, ਉਸ ਨੂੰ ਵੀ ਸਮਰਪਿਤ ਕੈਂਸਰ ਸੰਬੰਧੀ ਵੀ ਬਿਮਾਰੀ ਦੇ ਲੱਛਣ ਦੱਸੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰਿਤ ਕੀਤਾ ਹੈ ਕਿ ਫਾਸਟ ਫੂਡ ਖਾਣ ਤੋਂ ਪਰਹੇਜ਼ ਰੱਖੋ, ਗਰਮ ਗਰਮ ਚੀਜ਼ ਨਾ ਖਾਓ, ਜ਼ਿਆਦਾ ਪਾਣੀ ਪੀਓ, ਵਿਟਾਮਿਨ ਸੀ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ | ਕੁਝ ਕੁ ਬੱਚੇ 9 ਤੋਂ 12 ਸਾਲ ਦੇ ਉਨ੍ਹਾਂ ਕੋਲ ਅਜਿਹੇ ਵੀ ਆਏ ਜਿਨ੍ਹਾਂ ਨੂੰ ਐਚ.ਵੀ.ਪੀ. ਦਾ ਇੰਜੈੱਕਸ਼ਨ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ | ਡਾ: ਸ਼ਿਵ ਸਚਦੇਵਾ ਹੁਣਾਂ ਦੱਸਿਆ ਕਿ ਟੋਹਾਣਾ ਵਿਚ ਅਜਿਹੇ ਕੈਂਪ ਉਨ੍ਹਾਂ ਦੀ ਸੰਸਥਾ ਵਲੋਂ ਸਮੇਂ ਸਮੇਂ ਸਿਰ ਲਗਾਏ ਜਾਂਦੇ ਹਨ ਜਿਵੇਂ ਕਿ ਗੁਪਤਾ ਕਲੋਨੀ ਦੀ ਧਰਮਸ਼ਾਲਾ, ਰਵਿਦਾਸ ਧਰਮਸ਼ਾਲਾ ਇੰਦਰਾ ਕਲੋਨੀ ਵਿਖੇ ਲਗਾਇਆ ਗਿਆ ਸੀ, ਜਿੱਥੇ ਕਿ ਸਿਹਤ ਸੇਵਾਵਾਂ ਨਹੀਂ ਮਿਲਦੀਆਂ | ਉਨ੍ਹਾਂ ਇਲਾਕਿਆਂ ਵਿਚ ਸੇਵਾ ਭਾਰਤੀ ਸੰਸਥਾ ਟੋਹਾਣਾ ਵਲੋਂ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਲੋਂ ਖੋਜ ਅਤੇ ਵਿਕਾਸ ਸੈੱਲ ਲਈ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ
Ad Position 24