20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

41ਵੀਂ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ 8 ਤੱਕ

Ad Position 21
No active advertisement
ਅਜੀਤ ਡੈਸਕ 06-02-2026
ਯਮੁਨਾਨਗਰ, 5 ਫਰਵਰੀ (ਗੁਰਦਿਆਲ ਸਿੰਘ ਨਿਮਰ)-41ਵੀਂ ਰਾਜ ਪੱਧਰੀ ਪਸ਼ੂ ਪ੍ਰਦਰਸ਼ਨੀ 6 ਫਰਵਰੀ ਤੋਂ 8 ਫਰਵਰੀ ਤੱਕ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੇਲਾ ਸਥਾਨ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਕੁਰੂਕਸ਼ੇਤਰ ਦੇ ਡਿਪਟੀ ਡਾਇਰੈਕਟਰ-ਕਮ-ਮੇਲਾ ਅਧਿਕਾਰੀ ਡਾ. ਅਨਿਲ ਬਨਵਾਲਾ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਸੰਬੰਧੀ ਬੀਤੀ 4 ਫਰਵਰੀ ਨੂੰ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ ਨੇ ਸੰਬੰਧਿਤ ਵਿਭਾਗਾਂ ਨਾਲ ਮੀਟਿੰਗ ਕੀਤੀ, ਜਿਸ 'ਚ ਉਨ੍ਹਾਂ ਮੇਲੇ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਲੈਂਦੇ ਹੋਏ ਸੰਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਕਿ ਮੇਲੇ ਨਾਲ ਸੰਬੰਧਤ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ | ਡਿਪਟੀ ਡਾਇਰੈਕਟਰ ਡਾ. ਬਨਵਾਲਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲਿ੍ਹਆਂ ਤੋਂ ਲਗਭਗ 1,600 ਉੱਚ ਨਸਲ ਦੇ ਜਾਨਵਰ 12 ਸ਼੍ਰੇਣੀਆਂ 'ਚ 53 ਉਪ-ਸ਼੍ਰੇਣੀਆਂ 'ਚ ਮੇਲੇ ਵਿਚ ਹਿੱਸਾ ਲੈਣਗੇ ਅਤੇ ਜੇਤੂ ਪਸ਼ੂ ਪਾਲਕਾਂ ਨੂੰ ਆਕਰਸ਼ਕ ਨਕਦ ਹੌਸਲਾ ਅਫਜਾਈ ਇਨਾਮ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਤੋਂ ਪਸ਼ੂ ਪਾਲਕਾਂ ਨੂੰ ਮੇਲੇ 'ਚ ਲਿਜਾਣ ਲਈ ਰਾਜ ਭਰ ਦੇ ਵੱਖ-ਵੱਖ ਖੇਤਰਾਂ ਤੋਂ ਰੋਜ਼ਾਨਾ 200 ਮੁਫ਼ਤ ਬੱਸਾਂ ਚਲਾਈਆਂ ਜਾਣਗੀਆਂ ਅਤੇ ਵਿਭਾਗ ਵਲੋਂ ਮੇਲੇ 'ਚ ਸਾਰੇ ਪਸ਼ੂ ਪਾਲਕਾਂ ਲਈ ਮੁਫ਼ਤ ਚਾਹ-ਪਾਣੀ ਅਤੇ ਮੁਫ਼ਤ ਭੋਜਨ ਪ੍ਰਦਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ 'ਚ ਸ਼ਾਮਿਲ ਹੋਣ ਵਾਲੇ ਪਸ਼ੂ ਪਾਲਕਾਂ ਲਈ ਰੋਜ਼ਾਨਾ ਲੱਕੀ ਡਰਾਅ ਕੱਢਿਆ ਜਾਵੇਗਾ, ਜਿਸ 'ਚ ਬੁਲੇਟ ਮੋਟਰਸਾਈਕਲ, ਸਕੂਟਰ ਤੇ ਦੁੱਧ ਦੇ ਜੱਗ ਵਰਗੇ ਇਨਾਮ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਕੈਂਪ 'ਚ 28 ਅÏਰਤਾਂ ਦੀ ਜਾਂਚ <br/> ਅਗਲੀ ਖ਼ਬਰ ਪ੍ਰੋ. ਮਨਵਿੰਦਰ ਕੌਰ ਦੀ ਪਲੇਠੀ ਪੁਸਤਕ ਲੋਕ-ਅਰਪਣ
Ad Position 24