08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਦਨ ਵਿਚ ਸਾਕਾ ਨਨਕਾਣਾ ਸਾਹਿਬ ਦੀ 105ਵੀਂ ਵਰੇ੍ਹਗੰਢ ਨੂੰ ਸਮਰਪਿਤ ਲੇਖ ਮੁਕਾਬਲੇ ਦਾ ਆਯੋਜਨ <br/>

Ad Position 21
No active advertisement
ਲੇਖ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ | <br/> 22-02-2026
ਨਵੀਂ ਦਿੱਲੀ, 21 ਫਰਵਰੀ (ਮਿਸਰਦੀਪ ਭਾਟੀਆ)-ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਸਦਨ ਦੇ ਕਾਨਫ਼ਰੰਸ ਹਾਲ ਵਿਚ ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਨੂੰ ਭਿ੍ਸ਼ਟ ਮਹੰਤਾਂ ਤੋਂ ਆਜ਼ਾਦ ਕਰਨ ਦੇ ਉਦੇਸ਼ ਨਾਲ ਚੱਲੀ ਅਕਾਲੀ ਲਹਿਰ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਅਤੇ ਸਾਕਾ ਨਨਕਾਣਾ ਸਾਹਿਬ ਦੀ 105ਵੀਂ ਵਰੇ੍ਹਗੰਢ ਦੇ ਮੌਕੇ ਬੀ.ਏ., ਐਮ.ਏ. ਪੱਧਰ ਦੇ ਵਿਦਿਆਰਥੀਆਂ ਲਈ ਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਲੇਖ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਅਕਾਲੀ ਲਹਿਰ ਨਾਲ ਸੰਬੰਧਿਤ ਵਿਸ਼ੇ ਦਿੱਤੇ ਗਏ | ਦੋ ਚਰਨਾਂ ਵਿਚ ਆਯੋਜਿਤ ਹੋਏ ਇਸ ਮੁਕਾਬਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ 33 ਕਾਲਜਾਂ ਦੇ 123 ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 11000, 9000 ਅਤੇ 7000 ਰੁਪਏ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ | ਬਾਕੀ ਸਭ ਵਿਦਿਆਰਥੀਆਂ ਨੂੰ 500 ਰੁਪਏ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ | ਪ੍ਰੋਗਰਾਮ ਦੇ ਆਰੰਭ ਵਿਚ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਸਭ ਨੂੰ 'ਜੀ ਆਇਆਂ' ਕਹਿੰਦਿਆਂ ਲੇਖ ਮੁਕਾਬਲੇ ਦੇ ਨਿਯਮਾਂ ਬਾਰੇ ਦੱਸਿਆ | ਉਪਰੰਤ ਸਭ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਮਿਤ ਇਕ ਮਿੰਟ ਦਾ ਮੌਨ ਰੱਖਿਆ | ਇਸ ਤੋਂ ਬਾਅਦ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਅਕਾਲੀ ਲਹਿਰ ਦੀਆਂ ਮੁੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਉਨ੍ਹਾਂ ਆਪਣੇ ਸੰਬੋਧਨ ਵਿਚ ਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ ਦੇ ਮੋਰਚੇ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਅਕਾਲੀਆਂ ਦੀ ਸ਼ਾਂਤਮਈ ਕੁਰਬਾਨੀ ਅਤੇ ਕਰਨੀ ਨੂੰ ਉਘਾੜਿਆ | ਪ੍ਰੈੱਸ ਅਤੇ ਲੋਕ ਰਾਇ ਦੀ ਮਹੱਤਤਾ ਨੂੰ ਸਮਝਾਉਂਦਿਆਂ ਉਨ੍ਹਾਂ ਅਕਾਲੀਆਂ ਰਾਹੀਂ ਸ਼ੁਰੂ ਕੀਤੇ ਰੋਜ਼ਾਨਾ ਪੰਜਾਬੀ ਅਖਬਾਰਾਂ 'ਅਕਾਲੀ' ਅਤੇ 'ਅਕਾਲੀ ਤੇ ਪਰਦੇਸੀ' ਅਤੇ ਅੰਗਰੇਜ਼ੀ ਦੇ 'ਹਿੰਦੁਸਤਾਨ ਟਾਈਮਜ਼' ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਿਸਦਾ ਪ੍ਰਬੰਧਨ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਮੰਗਲ ਸਿੰਘ ਕਰਦੇ ਸਨ | ਅਕਾਲੀ ਅੰਦੋਲਨ ਦੇ ਮੁਖੀ ਅਤੇ ਅਕਾਲੀ ਲਹਿਰ ਬਾਰੇ ਸਰਕਾਰੀ ਝੂਠੇ ਪ੍ਰਾਪੇਗੰਡਾ ਦਾ ਖੰਡਨ ਕਰਨ ਵਾਲੇ ਟਿ੍ਬਿਊਨ ਦੇ ਟਰੱਸਟੀ ਪ੍ਰੋ. ਰੁਚੀ ਰਾਮ ਸਾਹਨੀ ਦੀ ਚੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਇਸ ਗੌਰਵਮਈ ਸਾਹਿਤ-ਇਤਿਹਾਸ ਦੀ ਜਾਣਕਾਰੀ ਲੈਣ ਦਾ ਅਵਾਹਨ ਕੀਤਾ | ਪ੍ਰੋ. ਅੰਮਿ੍ਤ ਬਸਰਾ ਨੇ ਗੁਰਦੁਆਰੇ ਦੀ ਆਜ਼ਾਦੀ ਦੀ ਇਸ ਲਹਿਰ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਚਲੀ ਲੋਕ ਲਹਿਰ ਦਾ ਹਿੱਸਾ ਮੰਨਿਆ, ਜਿਸਦਾ ਨਿਵੇਕਲਾਪਨ ਇਸ ਦਾ ਸ਼ਾਂਤਮਈ ਚਰਿੱਤਰ ਸੀ | ਇਸ ਮੌਕੇ ਸਦਨ ਦੇ ਲਾਅਨ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ 'ਰਬਾਬ ਤੋਂ ਨਗਾਰਾ' ਲਗਾਈ ਗਈ ਜਿਸ ਨੂੰ ਵਿਦਿਆਰਥੀਆਂ ਨੇ ਸਦਨ ਵਲੋਂ ਆਯੋਜਿਤ ਦੁਪਹਿਰ ਦੇ ਖਾਣੇ ਦੌਰਾਨ ਬੜੇ ਉਤਸ਼ਾਹ ਨਾਲ ਦੇਖਿਆ | ਪ੍ਰਦਰਸ਼ਨੀ ਵਿਚ ਨਾਮਵਰ ਚਿੱਤਰਕਾਰਾਂ ਦੀਆਂ ਤਕਰੀਬਨ 34 ਪੇਂਟਿਗਜ਼ ਸ਼ਾਮਿਲ ਸਨ | ਪ੍ਰੋਗਰਾਮ ਦੇ ਅਖੀਰ ਵਿਚ ਸਦਨ ਦੇ ਖਜ਼ਾਨਚੀ ਪਰਮਪਾਲ ਸਿੰਘ ਸੋਢੀ ਨੇ ਲੇਖ ਮੁਕਾਬਲੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ ਅਤੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਸਮੇਤ ਤਮਾਮ ਵਿਦਿਆਰਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕ੍ਰੋਏਸ਼ੀਆ ਦੀ ਯੂਨੀਵਰਸਿਟੀ ਵਿਚ 1876 ਤੋਂ ਪੜ੍ਹਾਈ ਜਾ ਰਹੀ ਹੈ ਸੰਸਕ੍ਰਿਤ-ਆਂਦਰੇਜ ਪਲੇਨਕੋਵਿਚ <br/> ਅਗਲੀ ਖ਼ਬਰ ਸਵਾਮੀ ਸ਼ਰਧਾਨੰਦ ਮਹਾਰਾਜ ਦਾ 170ਵਾਂ ਜਨਮ ਦਿਵਸ ਸਮਾਰੋਹ ਅੱਜ
Ad Position 24