09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੇ. ਐਮ. ਵੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ 'ਮੌਕ' ਬਜਟ ਪੇਸ਼ <br/>

Ad Position 21
No active advertisement
ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਜਸਪਾਲ ਸਿੰਘ)-ਕੇ. ਐਮ. ਵੀ. ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਭਾਰਤ ਵਿੱਚ ਕੇਂਦਰੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਵਿਹਾਰਿਕ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੌਕ ਬਜਟ 2026 ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਨਿਰਦੇਸ਼ਕ ਪ੍ਰੋ. (ਡਾ.) ਅਤੀਮਾ ਸ਼ਰਮਾ ਦੁਵੇਦੀ ਦੇ ਸਨਮਾਨ ਨਾਲ ਹੋਈ | ਇਸ ਵਿੱਚ ਬੀ.ਏ., ਬੀ.ਐਸ.ਸੀ. (ਅਰਥ-ਸ਼ਾਸਤਰ) ਤੇ ਐਮ.ਐਸ.ਸੀ. (ਅਰਥ-ਸ਼ਾਸਤਰ) ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਰਾਜਨੀਤਿਕ ਆਗੂਆਂ, ਨੀਤੀ ਨਿਰਧਾਰਕਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਭੂਮਿਕਾਵਾਂ ਨਿਭਾਈਆਂ | ਪ੍ਰੋਗਰਾਮ ਦੀ ਸ਼ੁਰੂਆਤ ਹਰਸ਼ਿਤਾ ਨੇ ਸੰਚਾਲਕ ਵਜੋਂ ਅਤੇ ਈਸ਼ਾ ਧੀਮਾਨ ਨੇ ਮੰਚ ਸੰਚਾਲਕ ਵਜੋਂ ਕੀਤੀ ¢ ਤਨਵੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਭੂਮਿਕਾ ਨਿਭਾਉਂਦਿਆਂ ਕਰ ਪ੍ਰਣਾਲੀ, ਸਰਕਾਰੀ ਖਰਚ, ਵਿੱਤੀ ਘਾਟ ਤੇ ਵਿਕਾਸੀ ਤਰਜੀਹਾਂ ਬਾਰੇ ਪ੍ਰਸਤਾਵ ਪੇਸ਼ ਕੀਤੇ | ਸ਼ੀਤਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਈ, ਜਦਕਿ ਰੀਆ ਭਗਤ ਨੇ ਪੀਯੂਸ਼ ਗੋਯਲ ਦਾ ਪ੍ਰਤੀਨਿਧਿਤਵ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਐੱਸ.ਡੀ.ਐਮ -1 ਰਣਦੀਪ ਸਿੰਘ ਹੀਰ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਦਾ ਤਬਾਦਲਾ <br/> ਅਗਲੀ ਖ਼ਬਰ ਆਟੋ ਚਾਲਕ ਤੇ ਟਰੈਫਿਕ ਪੁਲਿਸ ਅਧਿਕਾਰੀ ਵਿਚਾਲੇ ਚਲਾਨ ਨੂੰ ਲੈ ਕੇ ਹੋਈ ਬਹਿਸ <br/>
Ad Position 24