10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਰਿਆਣਾ ਕਮੇਟੀ ਦਾ ਪ੍ਰਧਾਨ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਦੂਜੇ ਮੈਂਬਰਾਂ 'ਤੇ ਮੜ ਰਿਹੈ ਦੋਸ਼-ਜੋਗਾ ਸਿੰਘ

Ad Position 21
No active advertisement
ਅਜੀਤ ਡੈਸਕ 22-02-2026
ਕਰਨਾਲ, 21 ਫਰਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਜੋਗਾ ਸਿੰਘ ਯਮੁਨਾਨਗਰ ਨੇ ਕਿਹਾ ਕਿ ਅਸੀਂ 22 ਸਾਲਾਂ ਦੇ ਨਿਰੰਤਰ ਸੰਘਰਸ਼ ਤੋਂ ਬਾਅਦ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਸੀ ਤੇ ਇਸ ਕਾਰਜ 'ਚ ਅਸੀਂ ਜਗਦੀਸ਼ ਸਿੰਘ ਝੀਂਡਾ ਦਾ ਪੂਰਾ ਸਾਥ ਦਿੱਤਾ ਸੀ, ਪਰ ਹੁਣ ਜਦੋਂ ਵੱਖਰੀ ਕਮੇਟੀ ਹੋਂਦ 'ਚ ਆ ਗਈ ਹੈ ਤਾਂ ਸਾਡੇ ਚੁਣੇ ਹੋਏ ਮੈਂਬਰਾਂ ਦੀ ਆਪਸੀ ਰੰਜਿਸ਼ ਕਾਰਨ ਹਰਿਆਣਾ ਦੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੂੰ ਸਭ ਨੇ ਮਿਲ ਕੇ ਪ੍ਰਧਾਨ ਬਣਾਇਆ ਸੀ, ਪਰ ਉਹ ਸਮੁੱਚੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲਣ 'ਚ ਨਾਕਾਮ ਸਾਬਿਤ ਹੋਏ ਹਨ ਕਿਉਂਕਿ ਝੀਂਡਾ ਹਰ ਥਾਂ 'ਤੇ ਆਪਣੀ ਮਨਮਾਨੀ ਕਰਨ ਦਾ ਆਦੀ ਹੈ, ਜਿਸ ਕਾਰਨ ਸਾਰੇ ਮੈਂਬਰ ਉਸ ਦਾ ਸਾਥ ਛੱਡ ਗਏ ਹਨ | ਉਨ੍ਹਾਂ ਕਿਹਾ ਕਿ ਝੀਂਡਾ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਦੂਜੇ ਮੈਂਬਰਾਂ ਤੇ ਦੋਸ਼ ਮੜ ਰਿਹਾ ਹੈ | ਉਨ੍ਹਾਂ ਕਿਹਾ ਹਰਿਆਣਾ ਕਮੇਟੀ 'ਚ ਜਗਦੀਸ਼ ਸਿੰਘ ਝੀਂਡਾ ਤੇ ਬਲਜੀਤ ਸਿੰਘ ਦਾਦੂਵਾਲ ਦੀ ਆਪਸੀ ਲੜਾਈ ਕਾਰਨ ਹਰਿਆਣਾ ਦੇ ਸਿੱਖਾਂ ਦੀ ਬੜੀ ਬਦਨਾਮੀ ਹੋਈ ਹੈ | ਲਿਹਾਜ਼ਾ ਉਹ ਹਰਿਆਣਾ ਕਮੇਟੀ ਦੇ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਜਗਦੀਸ਼ ਸਿੰਘ ਝੀਂਡਾ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਕਮੇਟੀ 'ਚੋਂ ਲਾਂਭੇ ਕੀਤਾ ਜਾਵੇ ਅਤੇ ਹੋਰ ਸਾਰੇ ਮੈਂਬਰ ਇਕਜੁੱਟ ਹੋ ਕੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਨੇ ਸਾਡੇ 'ਤੇ ਬਹੁਤ ਉਮੀਦਾਂ ਰੱਖੀਆਂ ਹੋਈਆਂ ਹਨ ਤੇ ਇਸੇ ਕਾਰਨ ਉਨ੍ਹਾਂ ਸਾਨੂੰ ਮੈਂਬਰ ਦੇ ਰੂਪ 'ਚ ਚੁਣ ਕੇ ਭੇਜਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਸਾਰੀ ਸੰਗਤ ਦੀਆਂ ਉਮੀਦਾਂ 'ਤੇ ਖਰੇ ਉਤਰੀਏ | ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਦੋਨੋਂ ਮੈਂਬਰ ਕਮੇਟੀ 'ਚ ਰਹਿਣਗੇ, ਉਦੋਂ ਤੱਕ ਹਰਿਆਣਾ ਕਮੇਟੀ 'ਚ ਲੜਾਈ ਖਤਮ ਨਹੀਂ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਤੋਂ ਮੈਂਬਰ ਅਮੀਰ ਸਿੰਘ ਰਸੀਦਾਂ ਦੇ ਅਕਾਲ ਚਲਾਣੇ 'ਤੇ ਐਡਵੋਕੇਟ ਧਾਮੀ ਤੇ ਹੋਰਨਾਂ ਵਲੋਂ ਦ... ਅਗਲੀ ਖ਼ਬਰ ਜਲੰਧਰ ਦੇ ਐੱਸ.ਡੀ.ਐਮ -1 ਰਣਦੀਪ ਸਿੰਘ ਹੀਰ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਦਾ ਤਬਾਦਲਾ <br/>
Ad Position 24