ਫ਼ਤਿਹਾਬਾਦ, 23 ਫਰਵਰੀ (ਹਰਬੰਸ ਸਿੰਘ ਮੰਡੇਰ)-ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਪਿ੍ੰਸੀਪਲ ਡਾ. ਲਖਬੀਰ ਕੌਰ ਦੀ ਪ੍ਰਧਾਨਗੀ ਹੇਠ ਮਾਨਸਿਕ ਸਿਹਤ ਤੇ ਅਕਾਦਮਿਕ ਖੇਤਰ 'ਚ ਅÏਰਤਾਂ ਦੀ ਸਥਿਤੀ ਬਾਰੇ ਇਕ ਭਾਸ਼ਨ ਕਰਵਾਇਆ | ਮੁੱਖ ਬੁਲਾਰੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਹਿਸਾਰ ਦੇ ਅੰਗਰੇਜ਼ੀ ਵਿਭਾਗ ਦੀ ਚੇਅਰਪਰਸਨ ਡਾ. ਪਿ੍ਯੰਕਾ ਸਿੰਗਲਾ ਨੇ ਅÏਰਤਾਂ ਦੀ ਮਾਨਸਿਕ ਸਿਹਤ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਅÏਰਤਾਂ ਨੂੰ ਅਕਾਦਮਿਕ ਖੇਤਰ 'ਚ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਨਕਾਰਾਤਮਿਕ ਪ੍ਰਭਾਵ ਪਾ ਸਕਦੀਆਂ ਹਨ | ਕਾਲਜ ਦੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ | ਇਹ ਪ੍ਰੋਗਰਾਮ ਅੰਗਰੇਜ਼ੀ ਵਿਸ਼ਾ ਕਮੇਟੀ ਤੇ ਮਹਿਲਾ ਸੈੱਲ ਦੇ ਸਾਂਝੇ ਸਹਿਯੋਗ ਹੇਠ ਆਯੋਜਿਤ ਕੀਤਾ ਗਿਆ ਸੀ | ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਡਾ. ਮਹਿੰਦਰ ਕੁਮਾਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ | ਇਸ ਮੌਕੇ ਮਹਿਲਾ ਸੈੱਲ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸਰੋਜ, ਡਾ. ਕਵਿਤਾ, ਮੰਜੂ ਵਾਲਾ, ਕਵਿਤਾ, ਸੋਨੀਆ ਗੁਪਤਾ, ਗਗਨਦੀਪ ਕੌਰ, ਸੁਮਨ, ਭਟੇਰੀ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |