14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਚੂਹੜਪੁਰ ਵਿਚ ਸਰਕਾਰੀ ਰਾਸ਼ਨ ਵੰਡ ਪ੍ਰਣਾਲੀ ਬਾਰੇ ਉੱਠੇ ਸਵਾਲ ਪਿੰਡ ਵਾਸੀਆਂ ਨੇ ਡਿਪੂ ਵਾਲੇ ਵਿਰੁੱਧ ਬੇਨਿਯਮੀਆਂ ਦੀ ਸ਼ਿਕਾਇਤ ਕਰ ਕੇ ਜਾਂਚ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 24-02-2026
ਟੋਹਾਣਾ/ਜਾਖਲ, 23 ਫਰਵਰੀ (ਮਨਜੀਤ ਸਿੰਘ)-ਜਾਖਲ ਬਲਾਕ ਦੇ ਪਿੰਡ ਚੂਹੜਪੁਰ ਦੇ ਰਾਸ਼ਨ ਧਾਰਕਾਂ ਨੇ ਸਥਾਨਕ ਰਾਸ਼ਨ ਡਿਪੂ ਹੋਲਡਰ 'ਤੇ ਰਾਸ਼ਨ ਵੰਡ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਤੇ ਵੰਡ ਲਈ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ | ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਗ਼ੁੱਸਾ ਹੈ ਅਤੇ ਲੋਕਾਂ ਨੇ ਉੱਚ ਪੱਧਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਪਿੰਡ ਵਾਸੀਆਂ ਦੇ ਅਨੁਸਾਰ ਡਿਪੂ ਹੋਲਡਰ ਨਿਯਮਾਂ ਅਨੁਸਾਰ ਲੋੜੀਂਦੀ ਵੱਖਰੀ ਦੁਕਾਨ 'ਤੇ ਰਾਸ਼ਨ ਵੰਡਣ ਦੀ ਬਜਾਏ ਆਪਣੇ ਘਰ ਤੋਂ ਡਿਪੂ ਚਲਾ ਰਿਹਾ ਹੈ | ਜਦਕਿ ਨਿਯਮਾਂ ਅਨੁਸਾਰ ਦੁਕਾਨ ਦੇ ਸਟਾਕ ਤੇ ਵੰਡ ਦੀ ਜਾਣਕਾਰੀ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਹੈ ਪਰ ਇਥੇ ਇਕ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਪਿੰਡ ਦੇ ਵਸਨੀਕ ਮਲਕੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦੋ ਲੀਟਰ ਦੀ ਬਜਾਏ ਸਿਰਫ਼ ਇਕ ਲੀਟਰ ਸਰ੍ਹੋਂ ਦਾ ਤੇਲ ਦਿੱਤਾ ਗਿਆ ਸੀ | ਜਦੋਂ ਉਸ ਨੇ ਬਾਕੀ ਤੇਲ ਦੀ ਮੰਗ ਕੀਤੀ ਤਾਂ ਡਿਪੂ ਧਾਰਕ ਨੇ ਕਿਹਾ ਕਿ ਤੇਲ ਖ਼ਤਮ ਹੋ ਗਿਆ ਹੈ | ਪਿੰਡ ਵਾਸੀਆਂ ਨੇ ਸਵਾਲ ਕੀਤਾ ਕਿ ਜੇਕਰ ਪੂਰਾ ਰਾਸ਼ਨ ਮਿਲ ਗਿਆ ਹੈ ਤਾਂ ਫਿਰ ਬਾਕੀ ਤੇਲ ਕਿੱਥੇ ਗਿਆ? ਪ੍ਰੇਮ ਸਿੰਘ ਨੇ ਕਿਹਾ ਕਿ ਰਾਸ਼ਨ ਵੰਡ ਸਮੇਂ ਕੋਈ ਰਸੀਦਾਂ ਜਾਰੀ ਨਹੀਂ ਕੀਤੀਆਂ ਗਈਆਂ, ਨਾ ਹੀ ਉਸ ਨੰੂ ਰਾਸ਼ਨ ਦੇ ਹਿੱਸੇ ਜਾਂ ਵੰਡੀ ਜਾ ਰਹੀ ਰਕਮ ਬਾਰੇ ਸੂਚਿਤ ਕੀਤਾ | ਉਨ੍ਹਾਂ ਦੋਸ਼ ਲਗਾਇਆ ਹੈ ਕਿ ਦੋ ਲੀਟਰ ਤੇਲ ਦੀ ਬਜਾਏ ਸਿਰਫ਼ ਇੱਕ ਲੀਟਰ ਦਿੱਤਾ ਗਿਆ |
ਰਾਸ਼ਨ ਦੀ ਘਾਟ ਦੇ ਦੋਸ਼
ਜਗਮੇਲ ਸਿੰਘ ਨੇ ਦੋਸ਼ ਲਗਾਇਆ ਕਿ ਰਾਸ਼ਨ ਦਾ ਸਹੀ ਢੰਗ ਨਾਲ ਤੋਲ ਨਹੀਂ ਕੀਤਾ ਜਾਂਦਾ | ਰਾਸ਼ਨ ਇਕ ਨਿਰਧਾਰਿਤ ਡੱਬੇ ਨਾਲ ਮਿਣਿਆ ਜਾਂਦਾ ਹੈ | ਇਸ ਵਾਰ ਦਿੱਤੀ ਗਈ ਖੰਡ ਗਿੱਲੀ ਸੀ, ਜਿਸ ਦੇ ਨਤੀਜੇ ਵਜੋਂ ਜ਼ਿਆਦਾ ਭਾਰ ਵਧਿਆ ਹੋਇਆ ਸੀ |
ਸਾਰੇ ਦੋਸ਼ ਬੇਬੁਨਿਆਦ ਰਾਸ਼ਨ ਡਿਪੂ ਸੰਚਾਲਕ
ਰਾਸ਼ਨ ਡਿਪੂ ਦੇ ਸੰਚਾਲਕ ਜੈ ਕਿਸ਼ਨ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਵਿਭਾਗ ਤੋਂ ਪ੍ਰਾਪਤ ਰਾਸ਼ਨ ਦੀ ਪੂਰੀ ਮਾਤਰਾ ਵੰਡੀ ਜਾਂਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪਿੰਡਾਂ ਦੇ ਕਾਰਡ ਧਾਰਕ ਕਈ ਵਾਰ ਦੂਜੇ ਡਿਪੂ ਤੋਂ ਰਾਸ਼ਨ ਲੈ ਜਾਂਦੇ ਹਨ, ਜਿਸ ਨਾਲ ਉਪਲਬਧਤਾ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਸ਼ਿਕਾਇਤਾਂ ਨੂੰ ਰਾਜਨੀਤਕ ਦੁਸ਼ਮਣੀ ਵਜੋਂ ਖ਼ਾਰਜ ਕਰ ਦਿੱਤਾ |
ਮਾਮਲੇ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇਗੀ
ਜੇਕਰ ਕਿਸੇ ਖਪਤਕਾਰ ਤੋਂ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਮਾਮਲੇ ਦੀ ਜਾਂਚ ਕਰਨ ਬਾਅਦ ਬੇਨਿਯਮੀਆਂ ਪਾਈਆਂ ਜਾਂਦੀਆਂ ਹਨ ਤਾਂ ਡਿਪੂ ਹੋਲਡਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਗਤੀ ਸਿਰਫ਼ ਸ਼ਬਦਾਂ ਨਾਲ ਨਹੀਂ, ਕਰਮਾਂ ਵਿਚ ਪ੍ਰਗਟ ਹੋਵੇ-ਮਾਤਾ ਸੁਦੀਕਸ਼ਾ <br/> ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਸੀਵਨ 'ਚ 18ਵਾਂ ਮੁਫ਼ਤ ਸਿਹਤ ਕੈਂਪ ਲਗਾਇਆ
Ad Position 24