ਭਗਤੀ ਸਿਰਫ਼ ਸ਼ਬਦਾਂ ਨਾਲ ਨਹੀਂ, ਕਰਮਾਂ ਵਿਚ ਪ੍ਰਗਟ ਹੋਵੇ-ਮਾਤਾ ਸੁਦੀਕਸ਼ਾ <br/>
ਅਜੀਤ ਡੈਸਕ
24-02-2026
'ਸਵੱਛ ਜਲ, ਸਵੱਛ ਮਨ' ਮੁਹਿੰਮ ਦੇ ਚੌਥੇ ਪੜਾਅ ਤਹਿਤ ਮਾਤਾ ਸੁਦੀਕਸ਼ਾ ਅਤੇ ਰਾਜਪਿਤਾ ਰਮਿਤ ਦੀ ਰਹਿਨੁਮਾਈ ਹੇਠ ਭਾਰਤ ਦੇ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 930 ਸ਼ਹਿਰਾਂ ਵਿਚ 1600 ਤੋਂ ਵੱਧ ਥਾਵਾਂ 'ਤੇ ਵਿਸ਼ਾਲ ਪੱਧਰ 'ਤੇ ਪ੍ਰੋਗਰਾਮ ਕਰਵਾਏ ਗਏ | ਲਗਭਗ 12 ਲੱਖ ਸੇਵਾਦਾਰਾਂ ਨੇ ਹਿੱਸਾ ਲਿਆ | ਇਹ ਸਿਰਫ਼ ਵਾਤਾਵਰਨ ਸੰਬੰਧੀ ਯਤਨ ਨਹੀਂ ਸਗੋਂ ਅਧਿਆਤਮਿਕਤਾ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁੰਦਰ ਮਿਲਾਪ ਹੈ | ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੇ ਤਹਿਤ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾ ਤੋਂ ਪ੍ਰੇਰਿਤ ਹੋ ਕੇ 'ਪ੍ਰੋਜੈਕਟ ਅੰਮਿ੍ਤ' ਚਲਾਇਆ ਗਿਆ | ਇਸ ਪ੍ਰਾਜੈਕਟ ਦਾ ਉਦੇਸ਼ ਮਨੁੱਖਤਾ ਨੂੰ ਕੁਦਰਤ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹੋਏ ਜਲ ਸੁਰੱਖਿਆ ਅਤੇ ਵਾਤਾਵਰਨ ਸੰਤੁਲਨ ਲਈ ਸਾਂਝਾ ਸੰਤੁਲਨ ਮਜ਼ਬੂਤ ਕਰਨਾ ਹੈ | ਦਿੱਲੀ ਦੇ ਬੁਰਾੜੀ ਚੌਕ ਗਰਾਊਾਡ ਨੰਬਰ 8 ਵਿਚ ਆਯੋਜਿਤ ਵਿਸ਼ੇਸ ਸਤਿਸੰਗ ਦੌਰਾਨ ਮਾਤਾ ਸੁਦੀਕਸ਼ਾ ਨੇ ਕਿਹਾ ਕਿ ਬਾਬਾ ਜੀ ਦੀਆਂ ਸਿੱਖਿਆਵਾਂ ਸਿਰਫ ਯਾਦ ਕਰਨ ਲਈ ਨਹੀਂ ਸਗੋਂ ਜੀਵਨ ਵਿਚ ਅਪਣਾਉਣ ਲਈ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚੀ ਸ਼ਰਧਾਂਜਲੀ ਕਰਮਾਂ ਰਾਹੀਂ ਦਿੱਤੀ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹਰ ਸ਼ਰਧਾਲੂ ਤਨ ਮਨ ਧਨ ਨੂੰ ਨਿਰਾਕਾਰ ਦੀ ਦੇਣ ਮੰਨਦੇ ਹੋਏ, ਨਿਸ਼ਕਾਮ ਭਾਵ ਨਾਲ ਸੇਵਾ ਵਿਚ ਜੁੜੇ | ਜਦੋਂ ਸੇਵਾ ਨਿਰਲੋਭ ਹੁੰਦੀ ਹੈ ਤਾਂ ਸਮਾਜ ਵਿਚ ਸਾਕਾਰਾਤਮਿਕ ਬਦਲਾਅ ਆਉਂਦਾ ਹੈ |