14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅੰਡੇਮਾਨ ਨਿਕੋਬਾਰ ਪੁਸਤਕ ਮੇਲਾ 2026 ਸਮਾਪਤ <br/>

Ad Position 21
No active advertisement
ਅਜੀਤ ਡੈਸਕ 24-02-2026
ਨਵੀਂ ਦਿੱਲੀ, 23 ਫਰਵਰੀ (ਮਿਸਰਦੀਪ ਭਾਟੀਆ)-ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ ਦੁਆਰਾ ਆਈ. ਟੀ. ਐਫ. ਗਰਾਊਾਡ ਵਿਖੇ ਆਯੋਜਿਤ ਅੰਡੇਮਾਨ ਨਿਕੋਬਾਰ ਪੁਸਤਕ ਮੇਲਾ 2026 ਸਮਾਪਤ ਹੋ ਗਿਆ ਹੈ | ਮੇਲੇ ਦੇ ਆਖਰੀ ਦਿਨ ਚਿਲਡਰਨ ਕਾਰਨਰ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਪਿ੍ਅੰਕਾ ਚੈਟਰਜੀ ਨੇ ਭਾਵਪੂਰਨ ਬਿਰਤਾਂਤ ਰਾਹੀਂ ਮਨੋਰੰਜਕ ਕਹਾਣੀਆਂ ਸੁਣਾਈਆਂ | ਇਸ ਇੰਟਰ ਐਕਟਿਵ ਸੈਸ਼ਨ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਬੰਨ੍ਹੀ ਰੱਖਿਆ |
ਸੱਭਿਆਚਾਰਕ ਸ਼ਾਮ ਵਿਚ ਪੁਲਿਸ ਸੰਗੀਤਕ ਬੈਂਡ ਦੁਆਰਾ ਪੇਸ਼ਕਾਰੀਆਂ, ਸਕੂਲ ਵਿਦਿਆਰਥੀਆਂ ਦੁਆਰਾ ਨਾਚ ਪੇਸ਼ਕਾਰੀ, ਇਕ ਕਵੀ ਸੰਮੇਲਨ, ਪੁਲਿਸ ਮਨੋਰੰਜਨ ਸਮੂਹ ਦੁਆਰਾ ਨਸ਼ਿਆਂ ਦੀ ਦੁਰਵਰਤੋਂ 'ਤੇ ਇਕ ਸਕਿਟ ਅਤੇ ਕਾਲਾ ਪਾਣੀ ਬੈਂਡ ਦੁਆਰਾ ਇਕ ਸੰਗੀਤਕ ਪ੍ਰਦਰਸ਼ਨ ਸੀ, ਜਿਸ ਨਾਲ ਮੇਲੇ ਦੀ ਸ਼ਾਨਦਾਰ ਸਮਾਪਤੀ ਹੋਈ | 9 ਦਿਨਾਂ ਤੱਕ ਚੱਲਿਆ ਅੰਡੇਮਾਨ ਨਿਕੋਬਾਰ ਪੁਸਤਕ ਮੇਲਾ 2026 ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਪੜ੍ਹਨ ਸੱਭਿਆਚਾਰ, ਰਚਨਾਤਮਿਕ ਪ੍ਰਗਟਾਵੇ, ਬੌਧਿਕ ਸੰਵਾਦ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਾਲੇ ਇਕ ਗਤੀਸ਼ੀਲ ਪਲੇਟਫਾਰਮ ਵਜੋਂ ਉੱਭਰਿਆ | ਮੇਲੇ ਦੇ ਸਫ਼ਲ ਆਯੋਜਨ ਨੇ ਇਸ ਖੇਤਰ ਲਈ ਇਕ ਮਹੱਤਵਪੂਰਨ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਵਜੋਂ ਇਸ ਦੀ ਭੂਮਿਕਾ ਦੀ ਪੁਸ਼ਟੀ ਕੀਤੀ, ਜਿਸ ਨੇ ਪਾਠਕਾਂ, ਲੇਖਕਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਪੁਸਤਕਾਂ ਅਤੇ ਵਿਚਾਰਾਂ ਦੇ ਜਸ਼ਨ ਵਿਚ ਇਕੱਠਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਰੀਆ ਸਮਾਜ ਨੇ ਸਵਾਮੀ ਸ਼ਰਧਾਨੰਦ ਦਾ 170ਵਾਂ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਭਗਤੀ ਸਿਰਫ਼ ਸ਼ਬਦਾਂ ਨਾਲ ਨਹੀਂ, ਕਰਮਾਂ ਵਿਚ ਪ੍ਰਗਟ ਹੋਵੇ-ਮਾਤਾ ਸੁਦੀਕਸ਼ਾ <br/>
Ad Position 24