14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਆਰੀਆ ਸਮਾਜ ਨੇ ਸਵਾਮੀ ਸ਼ਰਧਾਨੰਦ ਦਾ 170ਵਾਂ ਜਨਮ ਦਿਨ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-02-2026
ਨਵੀਂ ਦਿੱਲੀ, 23 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਆਰੀਆ ਪ੍ਰਤੀਨਿਧੀ ਸਭਾ ਨੇ ਸਵਾਮੀ ਸ਼ਰਧਾਨੰਦ ਦਾ 170ਵਾਂ ਜਨਮ ਦਿਨ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਉਹ ਆਜ਼ਾਦੀ ਘੁਲਾਟੀਏ, ਸਿੱਖਿਆ ਵਿਦਵਾਨ ਅਤੇ ਆਰੀਆ ਸਮਾਜ ਦੀ ਇਕ ਪ੍ਰਮੁੱਖ ਹਸਤੀ ਸਨ | ਪ੍ਰੋਗਰਾਮ ਐਨ.ਡੀ.ਐਮ.ਸੀ. ਕਨਵੈਂਸ਼ਨ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਸ਼ਿਵ ਨਰਾਇਣ ਢੀਂਗਰਾ, ਵਿਧਾਇਕ ਕਰਨੈਲ ਸਿੰਘ, ਅਖਿਲ ਭਾਰਤੀ ਹਿੰਦੂ ਮਹਾ ਸਭਾ ਦੇ ਪ੍ਰਧਾਨ ਸਵਾਮੀ ਚੱਕਰਪਾਣੀ, ਫ਼ਰੀਦਾਬਾਦ ਗੁਰੂਕੁਲ ਦੇ ਅਚਾਰਿਆ ਰਿਸ਼ੀਪਾਲ, ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪ੍ਰਤਿਭਾ ਮਹਿਤਾ ਲੂਥਰਾ, ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਜਨਰਲ ਸਕੱਤਰ ਵਿਨੈ ਆਰੀਆ ਅਤੇ ਹੋਰ ਪ੍ਰਮੁੱਖ ਸਮਾਜਿਕ, ਧਾਰਮਿਕ ਅਤੇ ਜਨਤਕ ਨੇਤਾ ਸ਼ਾਮਿਲ ਹੋਏ | ਪ੍ਰੋਗਰਾਮ ਵਿਚ ਮੁਨਸ਼ੀ ਰਾਮ ਵਿਜ ਦੇ ਜਨਮ ਤੋਂ ਲੈ ਕੇ ਤਿਆਗ ਤੱਕ ਦੇ ਜੀਵਨ ਸਫ਼ਰ ਦਾ ਵਰਨਣ ਕੀਤਾ ਗਿਆ | ਉਨ੍ਹਾਂ ਨੇ ਆਪਣਾ ਜੀਵਨ ਰਾਸ਼ਟਰੀ ਉੱਨਤੀ, ਸਮਾਜਿਕ ਸ਼ੁੱਧੀਕਰਨ ਅਤੇ ਵੈਦਿਕ ਸਿੱਖਿਆ ਲਈ ਸਮਰਪਿਤ ਕੀਤਾ | ਬੁਲਾਰਿਆਂ ਨੇ ਹਰਿਦੁਆਰ ਗੁਰੂਕੁਲ ਕਾਂਗੜੀ ਦੀ ਸਥਾਪਨਾ ਅਤੇ ਕੁਰੂਕਸ਼ੇਤਰ ਗੁਰੂਕੁਲ ਪਰੰਪਰਾ ਦਾ ਜ਼ਿਕਰ ਕੀਤਾ | ਮਹਾ ਸਭਾ ਨੇ ਔਰਤਾਂ ਦੀ ਸਿੱਖਿਆ, ਅਨਾਥ ਆਸ਼ਰਮਾਂ ਦੀ ਸਥਾਪਨਾ, ਗ਼ਰੀਬਾਂ ਦਾ ਉਥਾਨ ਅਤੇ ਛੂਤ-ਛਾਤ ਦੇ ਖ਼ਾਤਮੇ ਵਿਚ ਉਨ੍ਹਾਂ ਦੇ ਅਣਥੱਕ ਕੰਮਾਂ ਨੂੰ ਯਾਦ ਕੀਤਾ | ਸ਼ੁੱਧੀ ਅੰਦੋਲਨ ਨੇ ਲੋਕਾਂ ਨੂੰ ਹਿੰਦੂ ਧਰਮ ਵਿਚ ਵਾਪਸ ਆਉਣ ਵਿਚ ਮਦਦ ਕੀਤੀ |
ਅਖਿਲ ਭਾਰਤੀ ਦਯਾਨੰਦ ਸੇਵਾਸ਼ਰਨ ਸੰਘ ਦੇ ਪ੍ਰਧਾਨ ਐਸ.ਕੇ. ਆਰੀਆ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਨੇ ਸਿਰਫ਼ ਸੁਧਾਰ ਦੀ ਗੱਲ ਨਹੀਂ ਕੀਤੀ, ਸਗੋਂ ਆਪਣੇ ਜੀਵਨ ਦੇ ਹਰ ਪਲ ਵਿਚ ਇਸ ਨੂੰ ਲਾਗੂ ਕੀਤਾ | ਉਨ੍ਹਾਂ ਕਿਹਾ ਕਿ 170ਵੇਂ ਜਨਮ ਦਿਨ 'ਤੇ ਅਸੀਂ ਪ੍ਰਣ ਕਰਦੇ ਹਾਂ ਕਿ ਸਿੱਖਿਆ ਪ੍ਰਸਾਰ, ਚਰਿੱਤਰ ਸੁਧਾਰ ਅਤੇ ਸੇਵਾ ਦਾ ਵਿਸਥਾਰ ਕਰਕੇ ਉਨ੍ਹਾਂ ਦੇ ਮਾਰਗ 'ਤੇ ਚਲਾਂਗੇ | ਇਸ ਮੌਕੇ ਡਾ. ਵਿਵੇਕ ਆਰੀਆ ਦੁਆਰਾ ਲਿਖੀ ਪੁਸਤਕ 'ਸਵਾਮੀ ਸ਼ਰਧਾਨੰਦ ਕੋ ਜਾਨੋ' ਰਿਲੀਜ਼ ਕੀਤੀ ਗਈ | ਦਿੱਲੀ ਆਰੀਆ ਪ੍ਰਤੀਨਿਧੀ ਸਭਾ ਨੇ ਸਭ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਜਾ ਕੇ ਦੇਸ਼-ਕੌਮ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਹੋਏ ਸਖ਼ਤ ਕਾਰਵਾਈ-ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਅਗਲੀ ਖ਼ਬਰ ਅੰਡੇਮਾਨ ਨਿਕੋਬਾਰ ਪੁਸਤਕ ਮੇਲਾ 2026 ਸਮਾਪਤ <br/>
Ad Position 24