07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੱਖੇ ਅਤੇ ਏ.ਸੀ. ਚਲਾਉਣ ਦੇ ਦਿਨ ਆ ਗਏ

Ad Position 21
No active advertisement
ਅਜੀਤ ਡੈਸਕ 25-02-2026

 ਨਵੀਂ ਦਿੱਲੀ, 24 ਫਰਵਰੀ (ਮਿਸਰਦੀਪ ਭਾਟੀਆ)-ਦੇਸ਼ ਦੇ ਕਈ ਹਿੱਸਿਆਂ ਵਿਚ ਤਾਪਮਾਨ ਵਧਣ ਲੱਗਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਫਰਵਰੀ ਦਾ ਆਖਰੀ ਹਫ਼ਤਾ ਬਹੁਤ ਗਰਮ ਰਹਿਣ ਵਾਲਾ ਹੈ। ਰਾਜਸਥਾਨ ਵਿਚ ਤਾਪਮਾਨ 38 ਡਿਗਰੀ ਤੱਕ ਪਹੁੰਚ ਸਕਦਾ ਹੈ। ਜਦਕਿ ਦਿੱਲੀ ਵਿਚ 32 ਤੋਂ 34 ਡਿਗਰੀ ਤੱਕ ਤਾਪਮਾਨ ਪਹੁੰਚਣ ਦੇ ਆਸਾਰ ਹਨ। ਹੁਣ ਤੋਂ ਹੀ ਮਾਰਚ ਦੇ ਅਖੀਰ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ। ਦਿੱਲੀ ਵਿਚ ਜ਼ਿਆਦਾਤਾਰ ਘਰਾਂ ਵਿਚ ਹੁਣ ਸ਼ਾਮ ਨੂੰ ਪੱਖਾ ਚਲਾਉਣ ਦੀ ਨੌਬਤ ਆ ਗਈ ਹੈ। ਦਿੱਲੀ ਵਿਚ 24 ਤਰੀਕ ਤੋਂ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਤੱਕ ਪਹੁੰਚ ਸਕਦਾ ਹੈ, ਇਸ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਤਾਪਮਾਨ ਵਿਚ ਆਮ ਨਾਲੋਂ 5 ਡਿਗਰੀ ਤੋਂ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ, ਇਸ ਦੇ ਚਲਦਿਆਂ ਫਰਵਰੀ ਦਾ ਆਖ਼ਰੀ ਹਫ਼ਤਾ ਬੇਹੱਦ ਗਰਮ ਹੋ ਸਕਦਾ ਹੈ।

 

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ ਅਗਲੀ ਖ਼ਬਰ ਨਵ ਜਯੋਤੀ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ <br/>
Ad Position 24