ਨਵੀਂ ਦਿੱਲੀ, 24 ਫਰਵਰੀ (ਮਿਸਰਦੀਪ ਭਾਟੀਆ)-ਨਰਾਇਣਾ ਨਵੀਂ ਦਿੱਲੀ ਵਿਚ ਸਥਿਤ ਨਵ ਜਯੋਤੀ ਪਬਲਿਕ ਸਕੂਲ ਦੁਆਰਾ ਆਯੋਜਿਤ ਸਾਲਾਨਾ ਉਤਸਵ ਦਿੱਲੀ ਦੇ ਵਕਾਰੀ ਐਵਾਨ-ਏ-ਗਾਲਿਬ ਆਡੀਟੋਰੀਅਮ ਵਿਚ ਬਹੁਤ ਹੀ ਪੇਸ਼ੇਵਰ ਢੰਗ ਨਾਲ ਸਮਾਪਤ ਹੋਇਆ | ਸਮਾਗਮ ਵਿਚ ਸਕੂਲ ਪ੍ਰਬੰਧਕ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਨ ਭਾਗੀਦਾਰੀ ਕੀਤੀ | ਇਸ ਮੌਕੇ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ | ਸ੍ਰੀਮਤੀ ਸੱਤਿਆ ਸ਼ਰਮਾ, ਚੇਅਰਪਰਸਨ ਸਥਾਈ ਕਮੇਟੀ, ਦਿੱਲੀ ਨਗਰ ਨਿਗਮ, ਡਾ. ਰਾਜੇਸ਼ਵਰੀ ਕਾਪਰੀ ਸਾਬਕਾ ਉਪ ਸਿੱਖਿਆ ਡਾਇਰੈਕਟਰ, ਸੱਤਿਆਵੀਰ ਸਿੰਘ ਮਾਵੀ, ਰਾਸ਼ਟਰੀ ਪ੍ਰਧਾਨ, ਸੁਤੰਤਰ ਸਕੂਲ ਵਿਕਾਸ ਸੰਗਠਨ ਅਤੇ ਕਈ ਸਕੂਲਾਂ ਦੇ ਪਿ੍ੰਸੀਪਲ ਮੰਚ 'ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਕਮਲੇਸ਼ ਸ਼ਰਮਾ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਨੇ ਕਲਾਸੀਕਲ ਅਤੇ ਆਧੁਨਿਕ ਨਿ੍ੱਤ, ਸਮੂਹ ਗਾਨ, ਨਾਟਕ ਮੰਚਨ ਅਤੇ ਸਮਾਜਿਕ ਵਿਸ਼ਿਆਂ 'ਤੇ ਆਧਾਰਿਤ ਪੇਸ਼ਕਾਰੀਆਂ ਰਾਹੀਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੇ ਆਖਰੀ ਪੜਾਅ ਵਿਚ ਸਨਮਾਨ ਦਿਵਸ ਤਹਿਤ ਦੇਸ਼ ਦੀ ਰੱਖਿਆ ਲਈ ਸਮਰਪਿਤ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਸੈਨਿਕਾਂ ਨੂੰ ਸਨਮਾਨਿਤ ਕੀਤਾ | ਆਡੀਟੋਰੀਅਮ ਵਿਚ ਮੌਜੂਦ ਸਾਰੇ ਲੋਕਾਂ ਨੇ ਰਾਸ਼ਟਰ ਦੇ ਬਹਾਦਰ ਸਪੂਤਾਂ ਲਈ ਮਾਣ ਅਤੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ |