ਡੱਬਵਾਲੀ, 24 ਫਰਵਰੀ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਪ੍ਰਮੁੱਖ ਸਿਆਸੀ ਚੌਟਾਲਾ ਪਰਿਵਾਰ ਵਿਚ 'ਜੱਜ' ਨੂੰ ਹ ਆਵੇਗੀ | ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਚੌਧਰੀ ਦੇਵੀਲਾਲ ਦੇ ਪੜ੍ਹਪੋਤਰੇ ਜੈਦਿਵਿਅਨ ਚੌਟਾਲਾ ਦੀ ਮੰਗਣੀ ਰਾਜਸਥਾਨ ਵਿਚ ਨਿਆਂਇਕ ਸੇਵਾਵਾਂ ਵਿਚ ਬਤੌਰ ਜੱਜ ਤਾਇਨਾਤ ਸਾਕਸ਼ੀ ਭਾਂਬੂ ਨਾਲ ਹੋਈ ਹੈ | ਜੈਦਿਵਿਅਨ, ਇਨੈਲੋ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸੁਨੈਨਾ ਚੌਟਾਲਾ ਤੇ ਸੀਨੀਅਰ ਆਗੂ ਰਵੀ ਚੌਟਾਲਾ ਦੇ ਇਕਲੌਤੇ ਪੁੱਤਰ ਹਨ | ਮੰਗਣੀ ਸਮਾਗਮ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਡਬਲੀ ਰਾਠਾਨ ਵਿਚ ਹੋਇਆ | ਇਸ ਮੌਕੇ ਇਨੇਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ, ਉਨ੍ਹਾਂ ਦੀ ਧਰਮਪਤਨੀ ਕਾਂਤਾ ਚੌਟਾਲਾ ਤੇ ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀਲਾਲ ਸਮੇਤ ਪੂਰਾ ਪਰਿਵਾਰ ਮੌਜੂਦ ਸੀ | ਮੰਗਣੀ ਦੀ ਜਾਣਕਾਰੀ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੈਦਿਵਿਅਨ ਦੀ ਮਾਤਾ ਸੁਨੈਨਾ ਚੌਟਾਲਾ ਤੇ ਪਿਤਾ ਰਵੀ ਚੌਟਾਲਾ ਨੇ ਸਾਂਝੀਆਂ ਕੀਤੀਆਂ | ਦੱਸਣਯੋਗ ਹੈ ਕਿ ਮਾਸ ਕਮਿਊਨੀਕੇਸ਼ਨ ਵਿਚ ਡਿਗਰੀਧਾਰਕ ਜੈਦਿਵਿਅਨ, ਚੌਧਰੀ ਦੇਵੀਲਾਲ ਦੇ ਦੂਸਰੇ ਸੁਪੁੱਤਰ ਚੌਧਰੀ ਪ੍ਰਤਾਪ ਸਿੰਘ ਚੌਟਾਲਾ ਦੇ ਪੋਤਰੇ ਹਨ ਅਤੇ ਮੌਜੂਦਾ ਸਮੇਂ ਵਿਚ ਰੋਹਤਕ ਵਿਚ ਟਰੈਕਟਰਾਂ ਦੇ ਪੁਰਜ਼ੇ ਬਣਾਉਣ ਫੈਕਟਰੀ ਚਲਾਉਂਦੇ ਹਨ | ਉਨ੍ਹਾਂ ਦੀ ਮੰਗੇਤਰ ਸਾਕਸ਼ੀ ਭਾਂਬੂ ਇਸ ਵੇਲੇ ਰਾਜਸਥਾਨ ਦੇ ਖਾਜੂਵਾਲਾ ਵਿਚ ਜੱਜ ਦੇ ਅਹੁਦੇ 'ਤੇ ਤਾਇਨਾਤ ਹਨ | ਉਹ ਯੂਨੀਵਰਸਿਟੀ ਪੱਧਰ ਤੱਕ ਗੋਲਡ ਮੈਡਲਿਸਟ ਰਹੀ ਹਨ ਤੇ ਉਨ੍ਹਾਂ ਕੋਰੋਨਾ ਕਾਲ ਦੌਰਾਨ ਪਹਿਲੀ ਵਾਰ 'ਚ ਨਿਆਂਇਕ ਪ੍ਰੀਖਿਆ ਪਾਸ ਕੀਤੀ ਸੀ | ਸਾਕਸ਼ੀ ਦਾ ਭਰਾ ਵੀ ਵਕਾਲਤ ਪਾਸ ਹੈ | ਦੱਸਿਆ ਜਾਂਦਾ ਹੈ ਕਿ ਸਾਕਸ਼ੀ ਦਾ ਪਰਿਵਾਰ ਵੀ ਰਾਜਨੀਤਕ ਪਿਛੋਕੜ ਵਾਲਾ ਹੈ | ਉਸ ਦੇ ਦਾਦਾ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਤੇ ਉਨ੍ਹਾਂ ਦੀ ਮਾਤਾ ਸਰਿਤਾ ਭਾਂਬੂ ਜ਼ਿਲ੍ਹਾ ਪ੍ਰੀਸ਼ਦ ਹਨੂੰਮਾਨਗੜ੍ਹ ਦੀ ਮੈਂਬਰ ਰਹੀ ਹਨ | ਓਧਰ, ਜੈਦਿਵਿਅਨ ਦੀ ਮਾਤਾ ਸੁਨੈਨਾ ਚੌਟਾਲਾ ਨੇ ਬੀਤੇ ਵਿਧਾਨ ਸਭਾ ਚੋਣ ਵਿਚ ਫਤਿਹਾਬਾਦ ਹਲਕੇ ਤੋਂ ਇਨੈਲੋ ਟਿਕਟ 'ਤੇ ਚੋਣ ਲੜੀ ਸੀ | ਹੁਣ ਚੌਟਾਲਾ ਪਰਿਵਾਰ 'ਜੱਜ' ਨੂੰ ਹ ਨੂੰ ਵਿਆਹ ਕੇ ਲਿਆਉਣ ਲਈ ਤਿਆਰੀਆਂ ਵਿਚ ਜੁਟ ਗਿਆ ਹੈ |