20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਆਈ.ਜੀ.ਆਈ. ਹਵਾਈ ਅੱਡੇ 'ਤੇ ਫੜਿਆ 23 ਕਰੋੜ ਰੁਪਏ ਦਾ ਗਾਂਜਾ <br/>

Ad Position 21
No active advertisement
ਅਜੀਤ ਡੈਸਕ 27-02-2026
ਨਵੀਂ ਦਿੱਲੀ, 26 ਫਰਵਰੀ (ਮਿਸਰਦੀਪ ਭਾਟੀਆ)-ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ | ਉਨ੍ਹਾਂ ਨੇ ਕਰੀਬ 23.936 ਕਿਲੋਗਰਾਮ ਹਰੇ ਰੰਗ ਦਾ ਸ਼ੱਕੀ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ ਜਿਸ ਨੂੰ ਗਾਂਜਾ ਦੱਸਿਆ ਜਾ ਰਿਹਾ ਹੈ | ਇਸ ਮਾਮਲੇ ਵਿਚ ਦੋ ਭਾਰਤੀ ਯਾਤਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ ਲਗਭਗ 23.936 ਕਰੋੜ ਦੱਸੀ ਜਾ ਰਹੀ ਹੈ | ਕਸਟਮ ਅਧਿਕਾਰੀਆਂ ਦੇ ਅਨੁਸਾਰ ਦੋਵੇਂ ਯਾਤਰੀ 22 ਫਰਵਰੀ 2026 ਨੂੰ ਥਾਈਲੈਂਡ ਦੇ ਕਰਾਬੀ ਤੋਂ ਦਿੱਲੀ ਦੇ ਟਰਮੀਨਲ-3 'ਤੇ ਪਹੁੰਚੇ ਸਨ | ਯਾਤਰੀਆਂ ਦੀ ਪ੍ਰੋਫਾਈਿਲੰਗ ਦੇ ਆਧਾਰ 'ਤੇ ਅਧਿਕਾਰੀਆਂ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਗਰੀਨ ਚੈਨਲ 'ਤੇ ਰੋਕਿਆ ਗਿਆ | ਉਨ੍ਹਾਂ ਦੇ ਸਾਮਾਨ ਦੀ ਐਕਸ-ਰੇ ਸਕ੍ਰੀਨਿੰਗ ਸਮੇਤ ਪੂਰੀ ਜਾਂਚ ਕੀਤੀ ਗਈ | ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਦੋਵਾਂ ਟਰਾਲੀ ਬੈਗਾਂ ਤੋਂ ਕੁੱਲ 14 ਪੋਲੀਥੀਨ ਪੈਕਟ ਬਰਾਮਦ ਕੀਤੇ | ਬਰਾਮਦ ਨਸ਼ੀਲੇ ਪਦਾਰਥ ਦਾ ਕੁੱਲ ਸ਼ੁੱਧ ਵਜ਼ਨ 23.936 ਗ੍ਰਾਮ ਸੀ | ਮੁਢਲੀ ਜਾਂਚ ਅਤੇ ਡਾਇਗਨੌਸਟਿਕ ਟੈਸਟਿੰਗ ਤੋਂ ਬਰਾਮਦ ਪਦਾਰਥ ਗਾਂਜਾ/ਭੰਗ ਪ੍ਰਤੀਤ ਹੋਇਆ | ਇਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਯਾਤਰੀਆਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਤਹਿਤ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ਜ਼ਬਤ ਨਸ਼ੀਲਾ ਪਦਾਰਥ ਅਤੇ ਪੈਕਿੰਗ ਸਮੱਗਰੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ |

Ad Position 22
No active advertisement
ਪਿਛਲੀ ਖ਼ਬਰ ਛੇਵੀਂ ਜਮਾਤ ਤੋਂ ਦੋ ਭਾਰਤੀ ਭਾਸ਼ਾਵਾਂ ਦੇ ਨਾਲ ਇਕ ਵਿਦੇਸ਼ੀ ਭਾਸ਼ਾ ਦਾ ਅਧਿਐਨ ਕਰਨਾ ਲਾਜ਼ਮੀ ਹੋਵੇਗਾ <br/> ਅਗਲੀ ਖ਼ਬਰ ਦਿੱਲੀ ਵਿਚ ਠੰਢ ਦਾ ਅੰਤ, ਤੇਜ਼ ਧੁੱਪ ਨਾਲ ਤਾਪਮਾਨ ਵਧਿਆ <br/>
Ad Position 24