20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਛੇਵੀਂ ਜਮਾਤ ਤੋਂ ਦੋ ਭਾਰਤੀ ਭਾਸ਼ਾਵਾਂ ਦੇ ਨਾਲ ਇਕ ਵਿਦੇਸ਼ੀ ਭਾਸ਼ਾ ਦਾ ਅਧਿਐਨ ਕਰਨਾ ਲਾਜ਼ਮੀ ਹੋਵੇਗਾ <br/>

Ad Position 21
No active advertisement
ਅਜੀਤ ਡੈਸਕ 27-02-2026
ਨਵੀਂ ਦਿੱਲੀ, 26 ਫਰਵਰੀ (ਮਿਸਰਦੀਪ ਭਾਟੀਆ)-ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ. 2020) ਅਤੇ ਸਕੂਲ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਤਹਿਤ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਅਗਲੇ ਸੈਸ਼ਨ 2027-28 ਤੋਂ ਸੀ.ਬੀ.ਐਸ.ਈ. ਤੀਜੀ ਭਾਸ਼ਾ ਨੀਤੀ 2026 ਲਾਗੂ ਕਰਨ ਜਾ ਰਿਹਾ ਹੈ | ਇਸ ਨਿਯਮ ਦੇ ਅਨੁਸਾਰ ਹੁਣ ਛੇਵੀਂ ਜਮਾਤ ਤੋਂ ਸਾਰੇ ਵਿਦਿਆਰਥੀਆਂ ਨੂੰ ਦੋ ਭਾਰਤੀ ਭਾਸ਼ਾਵਾਂ ਦੇ ਨਾਲ ਇਕ ਵਿਦੇਸ਼ੀ ਭਾਸ਼ਾ ਪੜ੍ਹਨਾ ਲਾਜ਼ਮੀ ਕਰ ਦਿੱਤਾ ਗਿਆ ਹੈ |
ਨਵੇਂ ਨਿਯਮ ਅਨੁਸਾਰ ਅੰਗਰੇਜ਼ੀ ਭਾਸ਼ਾ ਨੂੰ ਤੀਜੀ ਭਾਸ਼ਾ ਮੰਨਿਆ ਜਾਵੇਗਾ | ਵਿਦਿਆਰਥੀ ਦੋ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾ ਵਜੋਂ ਚੁਣ ਸਕਣਗੇ | ਜੇਕਰ ਕੋਈ ਵਿਦਿਆਰਥੀ ਫ੍ਰੈਂਚ, ਜਰਮਨ ਜਾਂ ਕੋਈ ਹੋਰ ਵਿਦੇਸ਼ੀ ਭਾਸ਼ਾ ਪੜ੍ਹਦਾ ਹੈ ਤਾਂ ਉਸਦੇ ਲਈ ਵੀ ਦੋ ਭਾਰਤੀ ਭਾਸ਼ਾਵਾਂ ਸਿੱਖਣੀਆਂ ਲਾਜ਼ਮੀ ਹੋਣਗੀਆਂ | ਸੀ.ਬੀ.ਐਸ.ਈ. ਵਲੋਂ ਜਮਾਤ ਛੇਵੀਂ ਤੋਂ ਅਗਲੇ ਹੀ ਸੈਸ਼ਨ ਵਿਚ ਇਹ ਨਿਯਮ ਲਾਗੂ ਹੋ ਜਾਵੇਗਾ |
ਇਸ ਦੇ ਬਾਅਦ ਸਾਲ 2031 ਤੱਕ ਇਸ ਨੂੰ 10ਵੀਂ ਜਮਾਤ ਤੱਕ ਵਧਾਉਣ ਲਈ ਇਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ | ਨਤੀਜੇ ਵਜੋਂ ਸੀ.ਬੀ.ਐਸ.ਈ. 2031 ਵਿਚ ਤੀਜੀ ਭਾਸ਼ਾ ਨੂੰ ਬੋਰਡ ਪ੍ਰੀਖਿਆ ਵਿਚ ਸ਼ਾਮਿਲ ਕਰੇਗਾ | ਅਗਲੇ ਸੈਸ਼ਨ ਤੋਂ ਨਵਾਂ ਨਿਯਮ ਲਾਗੂ ਹੋ ਜਾਵੇਗਾ ਅਤੇ ਸੀ.ਬੀ.ਐਸ.ਈ. ਵਲੋਂ ਤੀਜੀ ਭਾਸ਼ਾ ਦੇ ਲਈ ਪਾਠਕ੍ਰਮ/ਕਿਤਾਬਾਂ ਤਿਆਰ ਕੀਤੀਆਂ ਜਾਣਗੀਆਂ | ਪਹਿਲੇ ਸੈਸ਼ਨ ਤੋਂ ਸੀ.ਬੀ.ਐਸ.ਈ. ਤਮਿਲ, ਤੇਲਗੂ, ਮਲਿਆਲਮ, ਕੰਨੜ, ਗੁਜਰਾਤੀ ਅਤੇ ਬੰਗਾਲੀ ਸਮੇਤ 9 ਭਾਸ਼ਾਵਾਂ ਦੇ ਲਈ ਕਿਤਾਬਾਂ ਤਿਆਰ ਕਰੇਗਾ | ਬਾਅਦ ਵਿਚ ਹੋਰ ਭਾਰਤੀ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਲਈ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਜੇ.ਐਨ.ਯੂ. ਦੀ ਵਾਈਸ ਚਾਂਸਲਰ 'ਤੇ ਜਾਤੀਵਾਦ ਦਾ ਦੋਸ਼ <br/> ਅਗਲੀ ਖ਼ਬਰ ਆਈ.ਜੀ.ਆਈ. ਹਵਾਈ ਅੱਡੇ 'ਤੇ ਫੜਿਆ 23 ਕਰੋੜ ਰੁਪਏ ਦਾ ਗਾਂਜਾ <br/>
Ad Position 24