20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਜੇ.ਐਨ.ਯੂ. ਦੀ ਵਾਈਸ ਚਾਂਸਲਰ 'ਤੇ ਜਾਤੀਵਾਦ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 27-02-2026
ਨਵੀਂ ਦਿੱਲੀ, 26 ਫਰਵਰੀ (ਮਿਸਰਦੀਪ ਭਾਟੀਆ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਚੱਲ ਰਹੇ ਵਿਵਾਦ ਨੇ ਇਕ ਨਵਾਂ ਮੋੜ ਲੈ ਲਿਆ ਹੈ | ਜੇ.ਐਨ.ਯੂ.ਐਸ.ਯੂ. ਦੇ ਸਾਬਕਾ ਪ੍ਰਧਾਨ ਧਨੰਜੈ ਨੇ ਵਾਈਸ ਚਾਂਸਲਰ ਸ਼ਾਂਤੀ ਸ੍ਰੀ ਪੰਡਿਤ ਵਿਰੁੱਧ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤ ਵਿਚ ਵਾਈਸ ਚਾਂਸਲਰ 'ਤੇ ਜਨਤਕ ਮੰਚ 'ਤੇ ਨਫ਼ਰਤ ਭਰੀਆਂ ਅਤੇ ਜਾਤੀਵਾਦੀ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਧਨੰਜੈ ਨੇ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ | 'ਜੇ.ਐਨ.ਯੂ.ਵੀ.ਸੀ. ਮਸਟ ਗੋ' ਦਾ ਨਾਅਰਾ ਕੈਂਪਸ ਦੇ ਵਿਦਿਆਰਥੀਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ | ਵਿਦਿਆਰਥੀ ਯੂਨੀਅਨ ਨੇ ਕਿਹਾ ਹੈ ਕਿ ਵਾਈਸ ਚਾਂਸਲਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਵਿਦਿਆਰਥੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਸੁਰੱਖਿਆ ਕਰਮਚਾਰੀਆਂ ਦੇ ਜ਼ਰੀਏ ਵਿਦਿਆਰਥੀਆਂ ਨੂੰ ਡਰਾਉਣ ਅਤੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਜੇ.ਐਨ.ਯੂ.ਐਸ.ਯੂ. ਨੇ ਇਸ ਨੂੰ ਲੋਕਤੰਤਰੀ ਅਧਿਕਾਰਾਂ 'ਤੇ ਹਮਲਾ ਕਰਾਰ ਦਿੱਤਾ ਹੈ | ਵਿਦਿਆਰਥੀ ਯੂਨੀਅਨ ਦੇ ਅਨੁਸਾਰ ਹਾਲ ਹੀ ਵਿਚ ਜੇ.ਐਨ.ਯੂ.ਐਸ.ਯੂ. ਦੇ ਅਹੁਦੇਦਾਰਾਂ ਅਦਿਤੀ ਅਤੇ ਦਾਨਿਸ਼ 'ਤੇ ਪੰਜ ਪੁਰਸ਼ ਸੁਰੱਖਿਆ ਗਾਰਡਾਂ ਨੇ ਹਮਲਾ ਕੀਤਾ | ਦੋਸ਼ ਹੈ ਕਿ ਇਸ ਕਾਰਵਾਈ ਸੁਰੱਖਿਆ ਇੰਸਪੈਕਟਰ ਅਤੇ ਇਕ ਐਸੋਸੀਏਸ਼ਨ ਪੋ੍ਰਫੈਸਰ ਦੇ ਨਿਰਦੇਸ਼ 'ਤੇ ਕੀਤੀ ਗਈ ਸੀ | ਘਟਨਾ ਦੌਰਾਨ ਸਾਦੀ ਵਰਦੀ ਵਿਚ ਮੌਜੂਦ ਦਿੱਲੀ ਪੁਲਿਸ ਅਤੇ ਯੂਨੀਵਰਸਿਟੀ ਸੁਰੱਖਿਆ ਕਰਮਚਾਰੀਆਂ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ ਗਏ ਹਨ | ਵਿਦਿਆਰਥੀ ਯੂਨੀਅਨ ਨੇ ਏ.ਬੀ.ਵੀ.ਪੀ. 'ਤੇ ਵੀ ਗੰਭੀਰ ਦੋਸ਼ ਲਗਾਏ ਹਨ |
ਸੰਗਠਨ ਨਾਲ ਜੁੜੇ ਕੁਝ ਵਿਅਕਤੀਆਂ ਨੇ ਵਾਈਸ ਚਾਂਸਲਰ ਦਾ ਬਚਾਅ ਕਰਨ ਦੇ ਨਾਂਅ 'ਤੇ ਵਿਦਿਆਰਥੀਆਂ ਅਤੇ ਅਹੁਦੇਦਾਰਾਂ ਨੂੰ ਹਿੰਸਾ ਦੀ ਧਮਕੀ ਦਿੱਤੀ | ਵਿਦਿਆਰਥੀਆਂ ਦਾ ਦਾਅਵਾ ਹੈ ਕਿ 22 ਫਰਵਰੀ ਦੀ ਰਾਤ ਨੂੰ ਤਣਾਅਪੂਰਨ ਮਾਹੌਲ ਵਿਚ ਕਈ ਵਿਦਿਆਰਥੀ ਸੈਂਟਰਲ ਲਾਇਬੇ੍ਰਰੀ ਵਿਚ ਛੁਪਣ ਲਈ ਮਜਬੂਰ ਹੋਏ ਅਤੇ ਬਾਅਦ ਵਿਚ ਪ੍ਰਸ਼ਾਸਨ ਨੇ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਵਿਦਿਆਰਥੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਵਾਈ | ਵਿਵਾਦ ਅਤੇ ਐਫ.ਆਈ.ਆਰ. ਦੇ ਬਾਵਜੂਦ ਵਿਦਿਆਰਥੀ ਯੂਨੀਅਨ ਦੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ | ਵਿਦਿਆਰਥੀ ਯੂਨੀਅਨ ਨੇ ਯੂ.ਜੀ.ਸੀ. ਨਿਯਮਾਂ ਅਤੇ ਰੋਹਿਤ ਐਕਟ ਨੂੰ ਲਾਗੂ ਕਰਨ ਦੀ ਮੰਗ ਕਰਦੇ ਹੋਏ ਸਿੱਖਿਆ ਮੰਤਰਾਲੇ ਵੱਲ ਇਕ ਲੰਮਾ ਮਾਰਚ ਕਰਨ ਦਾ ਐਲਾਨ ਵੀ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਛੇਵੀਂ ਜਮਾਤ ਤੋਂ ਦੋ ਭਾਰਤੀ ਭਾਸ਼ਾਵਾਂ ਦੇ ਨਾਲ ਇਕ ਵਿਦੇਸ਼ੀ ਭਾਸ਼ਾ ਦਾ ਅਧਿਐਨ ਕਰਨਾ ਲਾਜ਼ਮੀ ਹੋਵੇਗਾ <br/>
Ad Position 24