23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਿਜਲਈ ਮੀਟਰ ਅੱਪਡੇਟ ਕਰਨ ਦਾ ਬਹਾਨਾ ਲਗਾ ਕੇ ਠੱਗੀ ਮਾਰਨ ਵਾਲੇ ਪੁਲਿਸ ਨੇ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਸਾਈਬਰ ਪੀ.ਐਸ. ਸ਼ਾਹਦਰਾ ਨੇ ਬਿਜਲੀ ਮੀਟਰ ਅੱਪਡੇਟ ਘੁਟਾਲੇ ਵਿਚ ਸ਼ਾਮਿਲ ਦੋ ਸਾਈਬਰ ਧੋਖਾਧੜੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਸ਼ਿਕਾਇਤਕਰਤਾ ਦੇ ਨਾਲ 20 ਲੱਖ ਰੁਪਏ ਤੋਂ ਵੱਧ ਧੋਖਾਧੜੀ ਕੀਤੀ | ਪੁਲਿਸ ਨੇ ਉਨ੍ਹਾਂ ਕੋਲੋਂ 2 ਮੋਬਾਈਲ ਬਰਾਮਦ ਕੀਤੇ ਹਨ | ਸ਼ਿਕਾਇਤਕਰਤਾ ਵਿਨੋਦ ਕੁਮਾਰ, ਜੋ ਕਿ ਦਿੱਲੀ ਦੇ ਮਾਨਸਰੋਵਰ ਪਾਰਕ ਸ਼ਾਹਦਰਾ ਵਿਖੇ ਰਹਿੰਦਾ ਹੈ, ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਅਣਪਛਾਤੇ ਵਿਅਕਤੀ ਵਲੋਂ ਬਿਜਲੀ ਦਾ ਮੀਟਰ ਅੱਪਡੇਟ ਕਰਨ ਸੰਬੰਧੀ ਬੀ.ਐਸ.ਈ.ਐਸ. ਦਾ ਅਧਿਕਾਰੀ ਦੱਸਦੇ ਹੋਏ ਫ਼ੋਨ 'ਤੇ ਕਾਲ ਆਈ ਅਤੇ ਉਸ ਨੇ ਬਿਜਲੀ ਮੀਟਰ ਅੱਪਡੇਟ ਕਰਨ ਲਈ ਫ਼ੋਨ ਰਾਹੀਂ 13 ਰੁਪਏ ਦਾ ਭੁਗਤਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਿਵੇਂ ਹੀ ਸ਼ਿਕਾਇਤਕਰਤਾ ਨੇ 13 ਰੁਪਏ ਦਾ ਭੁਗਤਾਨ ਕੀਤਾ ਤੇ ਉਸ ਦੇ ਬੈਂਕ ਖਾਤੇ ਵਿਚੋਂ ਕੁਝ ਹੀ ਸਮੇਂ ਵਿਚ ਖਾਤੇ ਵਿਚੋਂ ਪੈਸੇ ਨਿਕਲ ਗਏ | ਵਿਨੋਦ ਕੁਮਾਰ ਦੀ ਕੀਤੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਅਤੇ ਨਾਲ ਹੀ ਇਕ ਟੀਮ ਦਾ ਗਠਨ ਕੀਤਾ | ਇਸ ਟੀਮ ਨੇ ਬੈਂਕ ਲੈਣ-ਦੇਣ ਦੇ ਵੇਰਵਿਆਂ ਅਤੇ ਪੈਸੇ ਦੇ ਟ੍ਰੇਲ ਦਾ ਵਿਸ਼ਲੇਸ਼ਣ ਕੀਤਾ | ਇਹ ਖੁਲਾਸਾ ਹੋਇਆ ਕਿ ਸ਼ਿਕਾਇਤਕਰਤਾ ਦੇ ਖ਼ਾਤਿਆਂ ਤੋਂ ਅਣਅਧਿਕਾਰਤ ਲੈਣ-ਦੇਣ ਕੀਤਾ ਗਿਆ ਹੈ ਪੁਲਿਸ ਨੇ ਸਬੂਤਾਂ ਤੇ ਖੁਲਾਸੇ ਦੇ ਆਧਾਰ 'ਤੇ ਦੋਵੇਂ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੂੰ ਪਤਾ ਲੱਗਾ ਕਿ ਇਹ ਲੋਕ ਬਿਜਲੀ ਕੰਪਨੀਆਂ ਦੇ ਅਧਿਕਾਰੀਆਂ ਦਾ ਰੂਪ ਧਾਰਨ ਕਰਦੇ ਸਨ ਅਤੇ ਬਿਜਲੀ ਮੀਟਰ ਅੱਪਡੇਟ ਕਰਨ ਦੇ ਬਹਾਨੇ ਠੱਗੀ ਮਾਰਦੇ ਸਨ | ਦੋਸ਼ੀ ਸ਼ਿਵ ਕੁਮਾਰ ਅਤੇ ਉਸ ਦੇ ਸਾਥੀ ਅੰਸ਼ੂ ਕੁਮਾਰ ਨੇ ਕੀਤੀ ਠੱਗੀ ਬਾਬਤ ਪੁਲਿਸ ਕੋਲ ਪੂਰਾ ਖੁਲਾਸਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵਲੋਂ ਸਾਹਿਤਕ ਇਕੱਤਰਤਾ ਦਾ ਆਯੋਜਨ ਅਗਲੀ ਖ਼ਬਰ ਦਿੱਲੀ ਦੇ ਜੰਤਰ ਮੰਤਰ 'ਤੇ ਭਾਰਤ ਦੇ ਸਾਰੇ ਰਾਜਾਂ ਤੋਂ ਆਏ ਕਿੰਨਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
Ad Position 24